ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਠਿੰਡਾ ਟੀਚਰਜ਼ ਹੋਮ ’ਚ ਗੋਲਡਨ ਜੁਬਲੀ ਸਮਾਰੋਹ

ਪੰਜ ਦਹਾਕੇ ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ; ਵਿਛਡ਼ੇ ਸਾਥੀਆਂ ਨੂੰ ਸ਼ਰਧਾਂਜਲੀਆਂ
ਬਠਿੰਡਾ ਟੀਚਰਜ਼ ਹੋਮ ’ਚ ਗੋਲਡਨ ਜੁਬਲੀ ਸਮਾਗਮ ’ਚ ਸ਼ਾਮਲ ਹੋਏ ਪੁਰਾਣੇ ਸਾਥੀ।
Advertisement

ਪੰਜ ਦਹਾਕੇ ਪਹਿਲਾਂ ਸਹਿ-ਪਾਠੀ ਅਤੇ ਸਹਿ-ਕਰਮੀ ਰਹਿ ਕੇ ਅਧਿਆਪਨ ਕਿੱਤੇ ਨਾਲ ਵਫ਼ਾ ਕਮਾਉਣ ਵਾਲੇ ਸੰਗੀ-ਸਾਥੀ ਇੱਥੇ ਟੀਚਰਜ਼ ਹੋਮ ’ਚ ਪੁਰਾਣੀਆਂ ਯਾਦਾਂ ਸਾਂਝੀਆਂ ਕਰਨ ਲਈ ਅੱਜ ਇੱਕ ਵਾਰ ਫਿਰ ਜੁੜੇ। ਇਸ ਸਮਾਗਮ ਨੂੰ ‘ਗੋਲਡਨ ਜੁਬਲੀ ਸਮਾਰੋਹ’ ਦਾ ਨਾਂਅ ਦਿੱਤਾ ਗਿਆ। ਇਨ੍ਹਾਂ ’ਚੋਂ ਹੀ ਇੱਕ ਆਪਣੇ ਸਮਿਆਂ ’ਚ ਪਹਿਲਾਂ ਵਿਦਿਆਰਥੀ ਅਤੇ ਮਗਰੋਂ ਅਧਿਆਪਕ ਸਫ਼ਾਂ ’ਚ ਮੋਹਰੀ ਭੂਮਿਕਾ ਅਦਾ ਕਰਨ ਵਾਲੇ ਕ੍ਰਿਸ਼ਨ ਮੰਨਣ ਨੇ ਦੱਸਿਆ ਕਿ ਇਹ ਸਮਾਰੋਹ ਚੇਤਿਆਂ ਦੀ ਚੰਗੇਰ ’ਚ ਸਾਂਭੀਆਂ ਪਈਆਂ ਪੁਰਾਣੀਆਂ ਯਾਦਾਂ ਤਰੋ-ਤਾਜ਼ਾ ਕਰਨ ਦਾ ਸਬੱਬ ਬਣਿਆ ਹੈ। ਉਨ੍ਹਾਂ ਕਿਹਾ ਕਿ ਅੱਜ ਇਕੱਠੇ ਹੋਏ ਤਮਾਮ ਸੰਗੀ ਸੰਨ 1973-75 ਬੈਚ ਦੇ ਉਹ ਸਿਖਿਆਰਥੀ ਹਨ, ਜੋ ਸਰਕਾਰੀ ਜੇ ਬੀ ਟੀ ਟ੍ਰੇਨਿੰਗ ਸੰਸਥਾ ’ਚ ਇਕੱਠੇ ਸਨ, ਇਨ੍ਹਾਂ ’ਚੋਂ ਤਕਰੀਬਨ ਸਭ ਨੂੰ ਤਾਲੀਮ ਪੂਰੀ ਹੋਣ ਉਪਰੰਤ 1974 ’ਚ ਨੌਕਰੀ ਮਿਲੀ ਸੀ।

ਉਨ੍ਹਾਂ ਯਾਦਾਂ ਦੀ ਪਟਾਰੀ ਫ਼ਰੋਲਦਿਆਂ ਦੱਸਿਆ ਕਿ ਉਸ ਵਕਤ ਬੁਢਲਾਡਾ ਪੜ੍ਹਦਿਆਂ ਇਨ੍ਹਾਂ ’ਚੋਂ ਬਹੁਤਿਆਂ ਨੇ ਸਿੱਖਿਆ ਹਾਸਲ ਕਰਨ ਦੇ ਨਾਲੋ-ਨਾਲ ਖੇਡਾਂ, ਸੱਭਿਆਚਾਰਕ, ਖੇਡਾਂ, ਨਾਟਕਾਂ ਅਤੇ ਗੀਤ-ਸੰਗੀਤ ਦੇ ਖੇਤਰਾਂ ਵਿੱਚ ਵੀ ਆਪਣੀ ਕਲਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ। ਹਾਲਾਤ ਅਨੁਸਾਰ ਜਥੇਬੰਦਕ ਹੋਏ, ਤਾਂ ਜਨਤਕ ਸੰਘਰਸ਼ਾਂ ਵਿੱਚ ਸਰਗਰਮੀ ਨਾਲ ਹਿੱਸਾ ਵੀ ਲਿਆ। ਸਮਾਰੋਹ ਦੌਰਾਨ ਸਾਰਿਆਂ ਨੇ ਆਪਣੀ ਜ਼ਿੰਦਗੀ ਦੇ ਅਹਿਮ ਤਜਰਬੇ ਸਾਂਝੇ ਕੀਤ। ਮੰਚ ’ਤੇ ਸੰਨ 1973-75 ਵੇਲੇ ਦੀ ਗਰੁੱਪ ਤਸਵੀਰ ਵੀ ਪ੍ਰਦਰਸ਼ਿਤ ਕੀਤੀ ਹੋਈ ਸੀ। ਅਤੀਤ ’ਚ ਸਦੀਵੀ ਰੁਖ਼ਸਤ ਹੋਏ ਸੰਗੀਆਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਸਭਨਾਂ ਨੇ ਮੌਨ ਧਾਰਨ ਕਰਕੇ ‘ਤੁਰ ਗਿਆਂ’ ਨੂੰ ਯਾਦ ਕੀਤਾ। ਇਸ ਸਮਾਰੋਹ ਦੀ ਸਮਾਪਤੀ ਸਮੂਹਿਕ ਰੂਪ ’ਚ ਭੋਜਨ ਕਰਨ ਨਾਲ ਹੋਈ।

Advertisement

Advertisement
Show comments