ਸੋਨ ਤਗ਼ਮਾ ਜੇਤੂ ਵਾਲੀਬਾਲ ਖਿਡਾਰੀ ਗੁਰਕੀਰਤ ਸਿੰਘ ਦਾ ਸਨਮਾਨ
ਪਿੰਡ ਬੱਲ੍ਹੋ ਦੇ ਜੰਮਪਲ ਵਾਲੀਬਾਲ ਖਿਡਾਰੀ ਗੁਰਕੀਰਤ ਸਿੰਘ ਦੀ ਕੌਮੀ ਖੇਡਾਂ ਲਈ ਚੋਣ ਹੋਣ ’ਤੇ ਪਿੰਡ ’ਚ ਉਸ ਦਾ ਸਨਮਾਨ ਕੀਤਾ ਗਿਆ। ਯੂਥ ਲਾਇਬਰੇਰੀ ਵਿੱਚ ਸਾਦੇ ਸਮਾਗਮ ਦੌਰਾਨ ਤਰਨਜੋਤ ਵੈੱਲਫੇਅਰ ਸੁਸਾਇਟੀ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਤੇ ਸਰਪੰਚ ਅਮਰਜੀਤ ਕੌਰ...
Advertisement
ਪਿੰਡ ਬੱਲ੍ਹੋ ਦੇ ਜੰਮਪਲ ਵਾਲੀਬਾਲ ਖਿਡਾਰੀ ਗੁਰਕੀਰਤ ਸਿੰਘ ਦੀ ਕੌਮੀ ਖੇਡਾਂ ਲਈ ਚੋਣ ਹੋਣ ’ਤੇ ਪਿੰਡ ’ਚ ਉਸ ਦਾ ਸਨਮਾਨ ਕੀਤਾ ਗਿਆ। ਯੂਥ ਲਾਇਬਰੇਰੀ ਵਿੱਚ ਸਾਦੇ ਸਮਾਗਮ ਦੌਰਾਨ ਤਰਨਜੋਤ ਵੈੱਲਫੇਅਰ ਸੁਸਾਇਟੀ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਤੇ ਸਰਪੰਚ ਅਮਰਜੀਤ ਕੌਰ ਨੇ ਗੁਰਕੀਰਤ ਸਿੰਘ ਨੂੰ ਟਰਾਫ਼ੀ ਤੇ 11 ਹਜ਼ਾਰ ਰੁਪਏ ਦਾ ਚੈੱਕ ਭੇਟ ਕੀਤਾ। ਸਮਾਜ ਸੇਵੀ ਮਾਨ ਨੇ ਕਿਹਾ ਕਿ ਪਿੰਡ ਦਾ ਨਾਮ ਚਮਕਾਉਣ ਵਾਲੇ ਖਿਡਾਰੀਆਂ ’ਤੇ ਉਨ੍ਹਾਂ ਨੂੰ ਮਾਣ ਹੈ। ਗੁਰਕੀਰਤ ਸਿੰਘ ਨੇ ਦੱਸਿਆ ਕਿ ਉਹ 9ਵੀਂ ਕਲਾਸ ਵਿੱਚ ਸੇਂਟ ਸੋਲਜ਼ਰ ਇੰਟਰ ਨੈਸ਼ਨਲ ਸਕੂਲ ਮੁਹਾਲੀ ਵਿੱਚ ਪੜ੍ਹਦਾ ਹੈ ਤੇ ਉਹ ਵਾਲੀਬਾਲ ਦੇ ਜ਼ਿਲ੍ਹਾ ਅਤੇ ਸਟੇਟ ਪੱਧਰੀ ਮੁਕਾਬਲੇ ’ਚ ਸੋਨ ਤਗ਼ਮੇ ਜਿੱਤ ਚੁੱਕਿਆ ਹੈ ਤੇ ਹੁਣ ਉਸ ਦੀ ਚੋਣ ਨੈਸ਼ਨਲ ਖੇਡਾਂ ਲਈ ਹੋਈ ਹੈ। ਇਸ ਮੌਕੇ ਪ੍ਰਧਾਨ ਕਰਮਜੀਤ ਸਿੰਘ, ਭੁਪਿੰਦਰ ਸਿੰਘ ਮਾਨ, ਪਰਮਜੀਤ ਭੁੱਲਰ ਗ੍ਰਾਮ ਸੇਵਕ ਆਦਿ ਹਾਜ਼ਰ ਸਨ।
Advertisement
Advertisement
