ਜੱਸ ਬਰਾੜ ਦੀ ਯਾਦ ’ਚ ਬੱਚੀਆਂ ਦਾ ਸਨਮਾਨ
ਸਾਹਿਤ ਸਭਾ ਬਾਘਾ ਪੁਰਾਣਾ ਵੱਲੋਂ ਮਰਹੂਮ ਕੈਨੇਡੀਅਨ ਜੱਸ ਬਰਾੜ ਲੰਗੇਆਣਾ ਕਲਾਂ ਦੀ ਯਾਦ ਨੂੰ ਸਮਰਪਿਤ ਸਨਮਾਨ ਸਮਾਰੋਹ ਕਰਵਾਇਆ ਗਿਆ। ਸਭਾ ਵੱਲੋਂ ਸਾਲ 2024-25 ਦੌਰਾਨ ਪੜ੍ਹਾਈ ’ਚੋਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਬੱਚੀਆਂ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਨਵਜੋਤ ਕੌਰ, ਅਨਮੋਲਪ੍ਰੀਤ...
Advertisement
ਸਾਹਿਤ ਸਭਾ ਬਾਘਾ ਪੁਰਾਣਾ ਵੱਲੋਂ ਮਰਹੂਮ ਕੈਨੇਡੀਅਨ ਜੱਸ ਬਰਾੜ ਲੰਗੇਆਣਾ ਕਲਾਂ ਦੀ ਯਾਦ ਨੂੰ ਸਮਰਪਿਤ ਸਨਮਾਨ ਸਮਾਰੋਹ ਕਰਵਾਇਆ ਗਿਆ। ਸਭਾ ਵੱਲੋਂ ਸਾਲ 2024-25 ਦੌਰਾਨ ਪੜ੍ਹਾਈ ’ਚੋਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਬੱਚੀਆਂ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਨਵਜੋਤ ਕੌਰ, ਅਨਮੋਲਪ੍ਰੀਤ ਕੌਰ, ਅੰਮ੍ਰਿਤ ਕੌਰ, ਜਸ਼ਨਪ੍ਰੀਤ ਕੌਰ, ਅਕਸ਼ਨੂਰ ਕੌਰ ਨੂੰ ਸਭਾ ਦੇ ਪ੍ਰਧਾਨ ਸਾਧੂ ਰਾਮ ਲੰਗੇਆਣਾ, ਸੋਨੀਆ ਗੁਪਤਾ, ਪ੍ਰਧਾਨ ਨਗਰ ਕੌਂਸਲ ਬਾਘਾ ਪੁਰਾਣਾ, ਮਨਦੀਪ ਕੱਕੜ, ਰਾਮ ਗੁਪਤਾ, ਜਸਵੰਤ ਜੱਸੀ, ਹਰਵਿੰਦਰ ਸਿੰਘ ਰੋਡੇ, ਜਗਦੀਸ਼ ਪ੍ਰੀਤਮ, ਸਾਗਰ ਸਫ਼ਰੀ ਅਤੇ ਕੁਲਦੀਪ ਮਾਣੂੰਕੇ ਨੇ ਬੱਚੀਆਂ ਨੂੰ ਵਧਾਈ ਦਿੱਤੀ।
Advertisement
Advertisement