ਘੁਬਾਇਆ ਨੇ ਐੱਫ ਸੀ ਆਈ ਡਿੱਪੂ ਦਾ ਦੌਰਾ ਕੀਤਾ
ਰਾਜ ਪੱਧਰੀ ਤਾਲਮੇਲ ਕਮੇਟੀ ਦੇ ਚੇਅਰਮੈਨ ਸੰਸਦ ਮੈਬਰ ਸ਼ੇਰ ਸਿੰਘ ਘੁਬਾਇਆ ਨੇ ਅੱਜ ਐੱਫ ਸੀ ਆਈ ਦੇ ਡਿੱਪੂ ਦਾ ਨਿਰੀਖਣ ਕੀਤਾ। ਉਨ੍ਹਾਂ ਸਟੋਰ ਕੀਤੇ ਚੌਲਾਂ ਦਾ ਸਟਾਕ, ਵਿਗਿਆਨਕ ਭੰਡਾਰਨ ਪ੍ਰਬੰਧਾਂ, ਗੁਣਵੱਤਾ ਕੰਟਰੋਲ ਅਤੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕੀਤੀ। ਇਸ ਮੌਕੇ...
Advertisement
ਰਾਜ ਪੱਧਰੀ ਤਾਲਮੇਲ ਕਮੇਟੀ ਦੇ ਚੇਅਰਮੈਨ ਸੰਸਦ ਮੈਬਰ ਸ਼ੇਰ ਸਿੰਘ ਘੁਬਾਇਆ ਨੇ ਅੱਜ ਐੱਫ ਸੀ ਆਈ ਦੇ ਡਿੱਪੂ ਦਾ ਨਿਰੀਖਣ ਕੀਤਾ। ਉਨ੍ਹਾਂ ਸਟੋਰ ਕੀਤੇ ਚੌਲਾਂ ਦਾ ਸਟਾਕ, ਵਿਗਿਆਨਕ ਭੰਡਾਰਨ ਪ੍ਰਬੰਧਾਂ, ਗੁਣਵੱਤਾ ਕੰਟਰੋਲ ਅਤੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕੀਤੀ। ਇਸ ਮੌਕੇ ਸਬੰਧਤ ਵਿਭਾਗਾਂ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਰੂਪ ਸਿੰਘ ਮੀਨਾ ਮੰਡਲ ਪ੍ਰਬੰਧਕ ਫਿਰੋਜ਼ਪੁਰ ਨੇ ਚੇਅਰਮੈਨ ਨੂੰ ਗੋਦਾਮ ਵਿੱਚ ਉਪਲਬੱਧ ਸਟਾਕ ਦੀ ਸਥਿਤੀ, ਨਿਯਮਤ ਗੁਣਵੱਤਾ ਜਾਂਚ ਪ੍ਰਕਿਰਿਆਵਾਂ ਅਤੇ ਸੰਚਾਲਨ ਨਾਲ ਸਬੰਧਤ ਗਤੀਵਿਧੀਆਂ ਤੂੰ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਐੱਫ ਸੀ ਆਈ ਵੱਲੋਂ ਖ਼ਪਤਕਾਰਾਂ ਤੱਕ ਮਿਆਰੀ ਖੁਰਾਕੀ ਅਨਾਜ ਪਹੁੰਚਾਉਣਾ ਯਕੀਨੀ ਬਣਾਉਣ ਲਈ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਨਿਰੀਖਣ ਦੌਰਾਨ ਘੁਬਾਇਆ ਨੇ ਚੌਲਾਂ ਦੇ ਸੁਰੱਖਿਅਤ ਅਤੇ ਵਿਗਿਆਨਕ ਭੰਡਾਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ।
Advertisement
Advertisement
