ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਘੱਗਰ ਦੀ ਮਾਰ: ਸਿਆਸੀ ਪਾਰਟੀਆਂ ਮਹਿਜ਼ ਦੂਸ਼ਣਬਾਜ਼ੀ ਤਕ ਸੀਮਤ

ਪੱਤਰ ਪ੍ਰੇਰਕ ਮਾਨਸਾ, 15 ਜੁਲਾਈ ਪੰਜਾਬ ਦੇ ਮਾਨਸਾ ਸਣੇ ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਲੰਬੇ ਸਮੇਂ ਤੋਂ ਘੱਗਰ ਕਿਸਾਨਾਂ ਦੀਆਂ ਫ਼ਸਲਾਂ ਸਣੇ ਆਮ ਲੋਕਾਂ ਦੀ ਜਾਨ-ਮਾਲ ਦਾ ਨੁਕਸਾਨ ਕਰਦਾ ਆ ਰਿਹਾ ਹੈ, ਪਰ ਇਸ ਲਈ ਕਈ ਦਹਾਕਿਆਂ ਤੋਂ ਕੋਈ ਸਰਕਾਰੀ...
ਘੱਗਰ ਵਿੱਚ ਵਧ ਰਹੇ ਪਾਣੀ ਦਾ ਪੱਧਰ ਦਿਖਾਉਂਦੇ ਹੋਏ ਅਜੀਤ ਇੰਦਰ ਸਿੰਘ ਮੋਫ਼ਰ।
Advertisement

ਪੱਤਰ ਪ੍ਰੇਰਕ

ਮਾਨਸਾ, 15 ਜੁਲਾਈ

Advertisement

ਪੰਜਾਬ ਦੇ ਮਾਨਸਾ ਸਣੇ ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਲੰਬੇ ਸਮੇਂ ਤੋਂ ਘੱਗਰ ਕਿਸਾਨਾਂ ਦੀਆਂ ਫ਼ਸਲਾਂ ਸਣੇ ਆਮ ਲੋਕਾਂ ਦੀ ਜਾਨ-ਮਾਲ ਦਾ ਨੁਕਸਾਨ ਕਰਦਾ ਆ ਰਿਹਾ ਹੈ, ਪਰ ਇਸ ਲਈ ਕਈ ਦਹਾਕਿਆਂ ਤੋਂ ਕੋਈ ਸਰਕਾਰੀ ਬੰਦੋਬਸ਼ਤ ਨਹੀਂ ਹੋਏ ਹਨ। ਹਰ ਵਾਰ ਜਦੋਂ ਪੈਲੀਆਂ ਵਿੱਚ ਬੰਨ੍ਹਾਂ ਨੂੰ ਤੋੜ ਕੇ ਬੇਮੁਹਾਰਾ ਪਾਣੀ ਜਾ ਵੜਦਾ ਹੈ ਤਾਂ ਰਾਜਸੀ ਪਾਰਟੀਆਂ ਦੇ ਆਗੂ ਇੱਕ-ਦੂਜੀ ਧਿਰ ਉੱਪਰ ਦੋਸ਼ ਲਾਉਂਦੇ ਹਨ। ਘੱਗਰ ਦਰਿਆ ਵਿੱਚ ਆਮ ਦਿਨਾਂ ਦੌਰਾਨ ਫੈਕਟਰੀਆਂ ਦੇ ਸੁੱਟੇ ਜਾਂਦੇ ਲੂਣੇ ਪਾਣੀ ਕਾਰਨ ਲੋਕ ਬਿਮਾਰ ਹੋ ਰਹੇ ਹਨ ਪਰ ਹਕੂਮਤਾਂ ਨੇ ਇਸ ਦੇ ਸੁਧਾਰ ਲਈ ਹਮੇਸ਼ਾ ਮੂੰਹ ਬੰਦ ਹੀ ਰੱਖੇ ਹਨ।

ਘੱਗਰ ਦਰਿਆ ਬਠਿੰਡਾ, ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿਆਂ ਦਾ ਨੁਕਸਾਨ ਕਰਦਾ ਹੈ। ਇਸ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਪਿਛਲੇ ਲੰਬੇ ਸਮੇਂ ਤੋਂ ਕੋਈ ਪੈਸਾ ਜਾਰੀ ਨਹੀਂ ਹੋਇਆ ਹੈ। ਬਠਿੰਡਾ ਲੋਕ ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਣੇ ਪਟਿਆਲਾ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਅਤੇ ਸੰਗਰੂਰ ਤੋਂ ਸਾਬਕਾ ਲੋਕ ਸਭਾ ਮੈਂਬਰ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਇਸ ਖੇਤਰ ਦੇ ਸਿਰਕੱਢ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਲੰਬੇ ਸਮੇਂ ਤੋਂ ਘੱਗਰ ਦਰਿਆ ਰਾਹੀਂ ਹੁੰਦੇ ਲੋਕਾਂ ਦੇ ਜਾਨ-ਮਾਲ ਦੇ ਨੁਕਸਾਨ ਦਾ ਠੀਕਰਾ ਇੱਕ-ਦੂਜੇ ਸਿਰ ਭੰਨਦੇ ਰਹੇ ਹਨ।

ਜ਼ਿਕਰਯੋਗ ਹੈ ਕਿ ਘੱਗਰ ਦਰਿਆ ਹਰ ਸਾਉਣੀ ਦੀ ਸੀਜ਼ਨ ਦੌਰਾਨ ਦੱਖਣੀ ਪੰਜਾਬ ਦੇ ਇਸ ਖੇਤਰ ਵਿਚ ਭਾਰੀ ਨੁਕਸਾਨ ਕਰਦਾ ਹੈ।

ਸਿੰਜਾਈ ਵਿਭਾਗ ਦੇ ਸੇਵਾਮੁਕਤ ਅਧਿਕਾਰੀ ਅਤੇ ਰੈਡੀਕਲ ਪੀਪਲਜ਼ ਫੋਰਮ ਦੇ ਆਗੂ ਸੁਖਦਰਸ਼ਨ ਸਿੰਘ ਨੱਤ ਨੇ ਦੱਸਿਆ ਕਿ ਘੱਗਰ ਦੀ ਕੁੱਲ ਲੰਬਾਈ 242 ਕਿਲੋਮੀਟਰ ਹੈ। ਇਸ ਵਿਚੋਂ ਪੰਜਾਬ ਵਾਲਾ ਜ਼ਿਆਦਾ ਹਿੱਸਾ 165 ਕਿਲੋਮੀਟਰ ਹੀ ਇਸ ਦੀ ਮਾਰ ਹੇਠ ਆਉਂਦਾ ਹੈ।

Advertisement
Tags :
ਸਿਆਸੀਸੀਮਤਘੱਗਰਦੂਸ਼ਣਬਾਜ਼ੀਪਾਰਟੀਆਂਮਹਿਜ਼