ਅਥਲੈਟਿਕਸ ਟੂਰਨਾਮੈਂਟ ’ਚ ਗਹਿਲ ਕਾਲਜ ਦੀਆਂ ਖਿਡਾਰਨਾਂ ਛਾਈਆਂ
ਮਾਤਾ ਸਾਹਿਬ ਕੌਰ ਗਰਲਜ਼ ਕਾਲਜ/ਸੀਨੀਅਰ ਸੈਕੰਡਰੀ ਸਕੂਲ ਗਹਿਲ ਦੀਆਂ ਖਿਡਾਰਨਾਂ ਵੱਲੋਂ ਜ਼ੋਨ ਪੱਧਰੀ ਅਥਲੈਟਿਕਸ ਟੂਰਨਾਮੈਂਟ ਵਿੱਚ ਮਾਣਮੱਤੀਆਂ ਪ੍ਰਾਪਤੀਆਂ ਹਾਸਿਲ ਕਰਦਿਆਂ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ। ਖੇਡ ਵਿਭਾਗ ਦੇ ਇੰਚਾਰਜ ਪ੍ਰੋ. ਲਖਵਿੰਦਰ ਕੌਰ ਅਤੇ ਸਕੂਲ ਕੋਆਰਡੀਨੇਟ ਡਾ. ਹਰਮੀਤ ਕੌਰ ਸਿੱਧੂ ਅੰਡਰ-17 ਸ਼੍ਰੇਣੀ ਵਿੱਚ ’ਚ ਮਹਿਕਪ੍ਰੀਤ ਕੌਰ ਲੰਬੀ ਛਾਲ ਦੂਜਾ ਸਥਾਨ, ਸੰਦੀਪ ਕੌਰ-1500 ਮੀਟਰ ਦੂਜਾ ਸਥਾਨ, 100 ਮੀਟਰ ਤੀਜਾ ਸਥਾਨ ਨਵਜੋਤ ਕੌਰ 800 ਮੀਟਰ ਦੂਜਾ ਸਥਾਨ ਨਵਜੋਤ ਕੌਰ 400 ਮੀਟਰ ਦੂਜਾ ਸਥਾਨ ਰਮਨਦੀਪ ਕੌਰ 1500 ਮੀਟਰ ਤੀਜਾ ਸਥਾਨ, ਹਰਮਨਵੀਰ ਕੌਰ 400 ਮੀਟਰ ਤੀਜਾ ਸਥਾਨ, ਅੰਡਰ-19 ਸ਼੍ਰੇਣੀ ’ਚ ਕਿਰਨਦੀਪ ਕੌਰ ਸ਼ਾਟ ਪੁੱਟ ਪਹਿਲਾ ਸਥਾਨ, ਪੂਜਾ ਰਾਣੀ 200 ਮੀਟਰ ਪਹਿਲਾ ਸਥਾਨ ਅਤੇ ਲੰਬੀ ਛਾਲ ਦੂਜਾ ਸਥਾਨ, ਮੁਸਕਾਨ ਕੌਰ 400 ਮੀਟਰ ਪਹਿਲਾ ਸਥਾਨ ਤੇ 100 ਮੀਟਰ ਤੀਜਾ ਸਥਾਨ ਅਤੇ ਹਰਪ੍ਰੀਤ ਕੌਰ 400 ਮੀਟਰ ਦੂਜਾ ਸਥਾਨ ਹਾਸਲ ਕੀਤਾ।
ਸੰਸਥਾ ਦੇ ਮੁਖੀ ਡਾ. ਚਰਨਦੀਪ ਸਿੰਘ ਨੇ ਖਿਡਾਰਣਾਂ ਦੇ ਨਾਲ ਸਮੂਹ ਸਟਾਫ਼ ਨੂੰ ਸ਼ਾਨਦਾਰ ਪ੍ਰਾਪਤੀਆਂ ਲਈ ਮੁਬਾਰਕਬਾਦ ਦਿੱਤੀ ਅਤੇ ਖਿਡਾਰਣਾਂ ਨੂੰ ਭਵਿੱਖ ਵਿੱਚ ਜ਼ਿਲ੍ਹਾ ਤੇ ਰਾਜ ਪੱਧਰ ’ਤੇ ਸ਼ਾਨਦਾਰ ਪ੍ਰਾਪਤੀਆਂ ਹਾਸਿਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।