ਰਾਜੀਵ ਗਾਂਧੀ ਸਟੇਡੀਅਮ ਧੌਲਪਾਲੀਆ ’ਚ ਖੇਡਾਂ ਸਮਾਪਤ
ਖੇਡ ਵਿਭਾਗ ਹਰਿਆਣਾ ਵੱਲੋਂ ਖੇਡ ਪੰਦਰਵਾੜੇ ਤਹਿਤ ਰਾਜੀਵ ਗਾਂਧੀ ਖੇਡ ਸਟੇਡੀਅਮ ਧੌਲਪਾਲੀਆ ਵਿੱਚ ਖੇਡ ਮੁਕਾਬਲੇ ਅੱਜ ਸਮਾਪਤ ਹੋ ਗਏ। ਇਹ ਖੇਡ ਮੁਕਾਬਲੇ ਸਰਪੰਚ ਮਹਾਂਵੀਰ ਸਿੰਘ ਦੀ ਦੇਖ-ਰੇਖ ਵਿੱਚ ਹੋਏ। ਕੋਚ ਸੰਪਤ ਸਿੰਘ ਨੇ ਦੱਸਿਆ ਕਿ ਮੁਕਾਬਲਿਆਂ ਵਿੱਚ ਅੰਡਰ-11 ਉਮਰ...
Advertisement
ਖੇਡ ਵਿਭਾਗ ਹਰਿਆਣਾ ਵੱਲੋਂ ਖੇਡ ਪੰਦਰਵਾੜੇ ਤਹਿਤ ਰਾਜੀਵ ਗਾਂਧੀ ਖੇਡ ਸਟੇਡੀਅਮ ਧੌਲਪਾਲੀਆ ਵਿੱਚ ਖੇਡ ਮੁਕਾਬਲੇ ਅੱਜ ਸਮਾਪਤ ਹੋ ਗਏ। ਇਹ ਖੇਡ ਮੁਕਾਬਲੇ ਸਰਪੰਚ ਮਹਾਂਵੀਰ ਸਿੰਘ ਦੀ ਦੇਖ-ਰੇਖ ਵਿੱਚ ਹੋਏ। ਕੋਚ ਸੰਪਤ ਸਿੰਘ ਨੇ ਦੱਸਿਆ ਕਿ ਮੁਕਾਬਲਿਆਂ ਵਿੱਚ ਅੰਡਰ-11 ਉਮਰ ਵਰਗ ਵਿੱਚ ਕੁੜੀਆਂ ਅਤੇ ਮੁੰਡਿਆਂ ਦੇ ਖੋ-ਖੋ ਮੁਕਾਬਲੇ ਹੋਏ। ਦੂਜਾ ਖੋ-ਖੋ ਮੈਚ ਅੰਡਰ-17 ਅਤੇ ਅੰਡਰ-19 ਕੁੜੀਆਂ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ, ਜਿਸ ਵਿੱਚ ਅੰਡਰ-19 ਟੀਮ ਨੇ ਅੰਡਰ-17 ਟੀਮ ਨੂੰ 8-2 ਨਾਲ ਹਰਾਇਆ। ਉਨ੍ਹਾਂ ਦੱਸਿਆ ਕਿ ਅੰਡਰ 17 ਅਤੇ ਅੰਡਰ 19 ਦੋਵੇਂ ਟੀਮਾਂ 2025 ਦੇ ਜ਼ਿਲ੍ਹਾ ਪੱਧਰੀ ਸਕੂਲ ਖੇਡ ਮੁਕਾਬਲਿਆਂ ਦੀਆਂ ਜੇਤੂ ਹਨ ਅਤੇ ਇਹ ਟੀਮਾਂ ਆਉਣ ਵਾਲੇ ਰਾਜ ਪੱਧਰੀ ਸਕੂਲ ਖੇਡ ਮੁਕਾਬਲਿਆਂ ਵਿੱਚ ਸਿਰਸਾ ਜ਼ਿਲ੍ਹੇ ਦੀ ਨੁਮਾਇੰਦਗੀ ਕਰਨਗੀਆਂ।
Advertisement
Advertisement