ਆਸਟਰੇਲੀਆ ਭੇਜਣ ਦੇ ਨਾਂ ’ਤੇ ਸਵਾ ਤਿੰਨ ਲੱਖ ਦੀ ਠੱਗੀ
ਪੱਤਰ ਪ੍ਰੇਰਕ ਮਾਨਸਾ, 9 ਜੁਲਾਈ ਸਟੱਡੀ ਵੀਜ਼ੇ ’ਤੇ ਆਸਟਰੇਲੀਆ ਭੇਜਣ ਦੇ ਬਹਾਨੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਦਰ ਮਾਨਸਾ ਦੀ ਪੁਲੀਸ ਨੇ ਪਤੀ-ਪਤਨੀ ਸਮੇਤ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਮਾਨਸਾ ਨੇੜਲੇ...
Advertisement
ਪੱਤਰ ਪ੍ਰੇਰਕ
ਮਾਨਸਾ, 9 ਜੁਲਾਈ
Advertisement
ਸਟੱਡੀ ਵੀਜ਼ੇ ’ਤੇ ਆਸਟਰੇਲੀਆ ਭੇਜਣ ਦੇ ਬਹਾਨੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਦਰ ਮਾਨਸਾ ਦੀ ਪੁਲੀਸ ਨੇ ਪਤੀ-ਪਤਨੀ ਸਮੇਤ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਮਾਨਸਾ ਨੇੜਲੇ ਪਿੰਡ ਭੈਣੀਬਾਘਾ ਵਾਸੀ ਬਾਰ੍ਹਵੀਂ ਪਾਸ ਰਾਜਵੀਰ ਕੌਰ ਨੂੰ ਆਸਟਰੇਲੀਆ ਭੇਜਣ ਲਈ ਅਦਿੱਤਿਆ, ਉਸਦੀ ਪਤਨੀ ਕਾਰਤਿਕਾ ਅਤੇ ਚੰਡੀਗੜ੍ਹ ਦੀ ਇੱਕ ਸੰਸਥਾ ਦੇ ਸੰਚਾਲਕ ਮਨਪ੍ਰੀਤ ਸਿੰਘ ਨੇ ਲਗਪ 9 ਲੱਖ 97 ਹਜ਼ਾਰ ਰੁਪਏ ਦੀ ਕਥਿਤ ਠੱਗੀ ਮਾਰੀ ਸੀ। ਇਸ ਤੋਂ ਬਾਅਦ ਉਸ ਨੇ ਰਾਜਵੀਰ ਕੌਰ ਨੂੰ ਆਸਟਰੇਲੀਆ ਨਹੀਂ ਭੇਜਿਆ, ਜਿਸ ’ਤੇ ਰਾਜਵੀਰ ਨੇ ਉਸ ਨੂੰ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਉਸ ਨੇ 6 ਲੱਖ 64 ਰੁਪਏ ਵਾਪਸ ਕਰ ਦਿੱਤੇ, ਜਦੋਂਕਿ ਉਸ ਨੇ 3 ਲੱਖ 33 ਹਜ਼ਾਰ ਰੁਪਏ ਵਾਪਸ ਨਹੀਂ ਕੀਤੇ।
Advertisement