ਟਰਾਈਡੈਂਟ ਦੇ ਮੈਡੀਕਲ ਕੈਂਪ ਦਾ ਚੌਥਾ ਪੜਾਅ ਸ਼ੁਰੂ
ਟਰਾਈਡੈਂਟ ਗਰੁੱਪ ਵੱਲੋਂ ਸ਼ੁਰੂ ਮੁਫ਼ਤ ਮੈਡੀਕਲ ਕੈਂਪ ਦੇ ਚੌਥੇ ਪੜਾਅ ਦੌਰਾਨ ਸੈਂਕੜੇ ਮਰੀਜ਼ਾਂ ਨੇ ਵੱਖ-ਵੱਖ ਡਾਕਟਰਾਂ ਕੋਲੋਂ ਚੈੱਕਅੱਪ ਕਰਵਾਇਆ। ਕੈਂਪ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਠੀਕਰੀਵਾਲਾ ਦੀਆਂ ਨੌਵੀਂ, ਗਿਆਰਵੀਂ ਤੇ ਬਾਰ੍ਹਵੀਂ ਦੀਆਂ ਵਿਦਿਆਰਥੀਆਂ ਨੇ ਚੈੱਕਅੱਪ ਕਰਵਾਇਆ, ਉੱਥੇ ਹੀ ਸਕੂਲ ਫਾਰ ਡੈੱਫ ਬਰਨਾਲਾ ਦੇ ਵਿਦਿਆਰਥੀ ਅਧਿਆਪਕਾਂ ਰੁਮਿੰਦਰ ਕੌਰ, ਕ੍ਰਿਸ਼ਨਾ ਤੇ ਸਿਮਰਨ ਨਾਲ ਕੈਂਪ ’ਚ ਪੁੱਜੇ। ਕੈਂਪ ’ਚ ਕੌਂਸਲਰ ਧਰਮ ਸਿੰਘ ਫ਼ੌਜੀ, ਕੌਂਸਲਰ ਹਰਬਖ਼ਸ਼ੀਸ਼ ਸਿੰਘ ਗੋਨੀ, ਕੌਂਸਲਰ ਕੰਵਲਜੀਤ ਸਿੰਘ ਸ਼ੀਤਲ ਅਤੇ ਕੌਂਸਲਰ ਜਗਰਾਜ ਪੰਡੋਰੀ ਨੇ ਵੀ ਸ਼ਿਰਕਤ ਕੀਤੀ ਤੇ ਆਪਣੇ ਵਾਰਡਾਂ ’ਚੋਂ ਮਰੀਜ਼ਾਂ ਨੂੰ ਚੈੱਕਅੱਪ ਲਈ ਲੈ ਕੇ ਆਏ। ਕੈਂਪ ਵਿੱਚ ਪਹੁੰਚੇ ਬਜ਼ੁਰਗ ਸੁਖਦੇਵ ਸਿੰਘ ਵਾਸੀ ਕਰਮਗੜ੍ਹ, ਪਾਲ ਕੌਰ ਵਾਸੀ ਵਜੀਦਕੇ, ਹਰਜਿੰਦਰ ਸਿੰਘ ਤੇ ਗੁਰਮੇਲ ਕੌਰ ਨੇ ਗਰੁੱਪ ਦੇ ਸੰਸਥਾਪਕ ਅਤੇ ਰਾਜ ਸਭਾ ਮੈਂਬਰ ਪਦਮਸ੍ਰੀ ਰਾਜਿੰਦਰ ਗੁਪਤਾ, ਸੀ.ਐੱਸ.ਆਰ. ਹੈੱਡ ਮੈਡਮ ਮਧੂ ਗੁਪਤਾ ਅਤੇ ਸੀ.ਐਕਸ.ਓ. ਅਭਿਸ਼ੇਕ ਗੁਪਤਾ ਦਾ ਧੰਨਵਾਦ ਕੀਤਾ। ਕੰਨ, ਨੱਕ ਅਤੇ ਗਲੇ ਦੀ ਮਾਹਿਰ ਡਾ. ਦੀਕਸ਼ਾ ਨੇ ਮਰੀਜ਼ਾਂ ਦਾ ਚੈੱਕਅੱਪ ਕੀਤਾ ਅਤੇ ਉਨ੍ਹਾਂ ਨੂੰ ਬਿਮਾਰੀਆਂ ਤੋਂ ਬਚਾਅ ਲਈ ਕੁੱਝ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ। ਟਰਾਈਡੈਂਟ ਗਰੁੱਪ ਦੇ ਐਡਮਿਨ ਹੈੱਡ ਰੁਪਿੰਦਰ ਗੁਪਤਾ ਨੇ ਕੈਂਪ ’ਚ ਮਰੀਜ਼ਾਂ ਦੀ ਸਹਾਇਤਾ ਲਈ ਵਿਸ਼ੇਸ਼ ਟੀਮਾਂ ਲਾਈਆਂ ਗਈਆਂ ਹਨ।
