ਨਸ਼ੇ ਨਾਲ ਮੌਤ ਮਾਮਲੇ ’ਚ ਚੌਥਾ ਮੁਲਜ਼ਮ ਗ੍ਰਿਫ਼ਤਾਰ
ਸਿੰਘਪੁਰਾ ਪੁਲੀਸ ਚੌਕੀ ਨੇ ਨਸ਼ੇ ਦੀ ਓਵਰਡੋਜ਼ ਨਾਲ ਮੌਤ ਮਾਮਲੇ ਵਿੱਚ ਦਾਦੂ ਦੇ ਵਸਨੀਕ ਕੁਲਦੀਪ ਉਰਫ਼ ਕਾਲੂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਇਹ ਚੌਥੀ ਗ੍ਰਿਫ਼ਤਾਰੀ ਹੈ। ਚੌਕੀ ਇੰਚਾਰਜ ਚੰਦਨ ਸਿੰਘ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਪੁਲੀਸ...
Advertisement
ਸਿੰਘਪੁਰਾ ਪੁਲੀਸ ਚੌਕੀ ਨੇ ਨਸ਼ੇ ਦੀ ਓਵਰਡੋਜ਼ ਨਾਲ ਮੌਤ ਮਾਮਲੇ ਵਿੱਚ ਦਾਦੂ ਦੇ ਵਸਨੀਕ ਕੁਲਦੀਪ ਉਰਫ਼ ਕਾਲੂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਇਹ ਚੌਥੀ ਗ੍ਰਿਫ਼ਤਾਰੀ ਹੈ। ਚੌਕੀ ਇੰਚਾਰਜ ਚੰਦਨ ਸਿੰਘ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸਦੇ ਪਿਤਾ ਦੀ 30 ਅਕਤੂਬਰ ਨੂੰ ਵੱਧ ਨਸ਼ਾ ਦਿੱਤੇ ਜਾਣ ਕਾਰਨ ਮੌਤ ਹੋ ਗਈ ਸੀ। ਥਾਣਾ ਕਾਲਾਂਵਾਲੀ ਵਿੱਚ ਇਸ ਦੇ ਆਧਾਰ ’ਤੇ ਕੇਸ ਦਰਜ ਕੀਤਾ ਸੀ। ਪੁਲੀਸ ਨੇ ਮਾਮਲੇ ਦੀ ਜਾਂਚ ਮਗਰੋਂ ਤਿੰਨ ਮੁਲਜ਼ਮਾਂ ਪ੍ਰਵੀਨ ਸਿੰਘ, ਮੱਖਣ ਸਿੰਘ ਅਤੇ ਸ਼ਸ਼ੀਕਾਂਤ ਉਰਫ਼ ਮੱਖਣ ਸਿੰਘ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ। ਇਸ ਮਾਮਲੇ ਵਿੱਚ ਲੋੜੀਂਦੇ ਚੌਥੇ ਮੁਲਜ਼ਮ ਕੁਲਦੀਪ ਨੂੰ ਸਿਰਸਾ ਜੇਲ੍ਹ ਤੋਂ ਪ੍ਰੋਡੱਕਸ਼ਨ ਵਾਰੰਟ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸਨੂੰ ਮੁੜ ਸਿਰਸਾ ਜੇਲ੍ਹ ਭੇਜ ਦਿੱਤਾ ਗਿਆ ਹੈ।
Advertisement
Advertisement
