ਬਾਲ ਸਾਹਿਤ ਉਤਸਵ ਮੌਕੇ ਚਾਰ ਪੁਸਤਕਾਂ ਰਿਲੀਜ਼
ਨਵੀਆਂ ਕਲਮਾਂ ਨਵੀਂ ਉਡਾਣ ਪ੍ਰਾਜੈਕਟ ਤਹਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿੱਚ ਬਾਲ ਸਾਹਿਤ ਉਤਸਵ ਮਨਾਇਆ ਗਿਆ। ਪੰਜਾਬ ਭਵਨ ਸਰੀ (ਕੈਨੇਡਾ) ਦੇ ਸੰਸਥਾਪਕ ਸੁੱਖੀ ਬਾਠ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਦੋ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਜਿਸ ਵਿੱਚ ਹੁਣ ਤੱਕ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ 75 ਪੁਸਤਕਾਂ ਆ ਚੁੱਕੀਆਂ ਹਨ। ਇਨ੍ਹਾਂ ਵਿੱਚ 7500 ਬਾਲ ਸਾਹਿਤਕਾਰਾਂ ਦੀਆਂ ਰਚਨਾਵਾਂ ਛਪੀਆਂ ਹਨ। ਇਸ ਮੌਕੇ ਚਾਰ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ। ਇਨ੍ਹਾਂ ਵਿੱਚ ਸੁਖਪਾਲ ਸਿੰਘ ਸਿੱਧੂ ਸਟੇਟ ਐਵਾਰਡੀ ਦੀ ਸੰਪਾਦਨਾ ਹੇਠ ਛਪੀ ਪੁਸਤਕ ‘ਪ੍ਰਾਇਮਰੀ ਵਿੰਗ ਪੰਜਾਬ’, ਡਾ. ਕ੍ਰਿਸ਼ਨ ਗੋਪਾਲ ਕਾਂਸਲ ਦੀ ਸੰਪਾਦਨਾ ਹੇਠ ਛਪੀ, ‘ਡਾਈਟ ਪੰਜਾਬ’, ਸਰਬਜੀਤ ਕੌਰ ਦੀ ਸੰਪਾਦਨਾ ਹੇਠ ਛਪੀ ਪੁਸਤਕ ‘ਬਠਿੰਡਾ ਜ਼ਿਲ੍ਹਾ’ ਅਤੇ ਪ੍ਰੀਤ ਮਹਿੰਦਰ ਕੌਰ ਦੀ ਸੰਪਾਦਨਾ ਹੇਠ ਛਪੀ ‘ਫਰੀਦਕੋਟ ਜ਼ਿਲ੍ਹੇ ਦੇ ਬਾਲ ਲੇਖਕ’ ਦੀਆਂ ਪੁਸ਼ਤਕਾਂ ਸ਼ਾਮਲ ਹਨ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਖੁਰਾਣਾ ਸੇਠੀ, ਮਨਿੰਦਰ ਸਿੰਘ ਸਿੱਧੂ, ਚਮਕੌਰ ਸਿੰਘ ਸਿੱਧੂ, ਸਤਵਿੰਦਰ ਪਾਲ ਸਿੱਧੂ, ਮਹਿੰਦਰਪਾਲ ਸਿੰਘ, ਲਖਵਿੰਦਰ ਸਿੰਘ, ਭਰਭੂਰ ਸਿੰਘ ਹੁੰਦਲ ਅਤੇ ਗੁਰਵਿੰਦਰ ਸਿੰਘ ਕਾਂਗੜ ਆਦਿ ਸਿੱਖਿਆ ਅਧਿਕਾਰੀ ਹਾਜ਼ਰ ਸਨ।
