ਮਹੀਆਂ ਵਾਲਾ-ਫੇਰੋਕੇ ਸੜਕ ਦਾ ਨੀਂਹ ਪੱਥਰ ਰੱਖਿਆ
ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਦੇ ਪੁੱਤਰ ਅਤੇ ਯੂਥ ਆਗੂ ਸ਼ੰਕਰ ਕਟਾਰੀਆ ਨੇ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਮੰਡੀ ਬੋਰਡ ਪੰਜਾਬ ਵਿਭਾਗ ਵੱਲੋਂ ਜ਼ੀਰਾ ਦੇ ਪਿੰਡ ਫੇਰੋਕੇ ਤੋਂ ਮਹੀਆਂ ਵਾਲਾ ਕਲਾਂ ਨੂੰ ਜਾਣ ਵਾਲੀ ਲਗਭਗ 28 ਲੱਖ ਰੁਪਏ ਦੀ...
Advertisement
ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਦੇ ਪੁੱਤਰ ਅਤੇ ਯੂਥ ਆਗੂ ਸ਼ੰਕਰ ਕਟਾਰੀਆ ਨੇ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਮੰਡੀ ਬੋਰਡ ਪੰਜਾਬ ਵਿਭਾਗ ਵੱਲੋਂ ਜ਼ੀਰਾ ਦੇ ਪਿੰਡ ਫੇਰੋਕੇ ਤੋਂ ਮਹੀਆਂ ਵਾਲਾ ਕਲਾਂ ਨੂੰ ਜਾਣ ਵਾਲੀ ਲਗਭਗ 28 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ 2.19 ਕਿਲੋਮੀਟਰ ਸੜਕ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ।
ਸਰਪੰਚ ਤੀਰਥ ਸਿੰਘ ਬਰਾੜ ਫੇਰੋਕੇ ਅਤੇ ਸਰਪੰਚ ਗੁਰਪ੍ਰੀਤ ਸਿੰਘ ਮਹੀਆਂ ਵਾਲਾ ਕਲਾਂ ਦੀ ਦੇਖ-ਰੇਖ ਹੇਠ ਕਰਵਾਏ ਗਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ਼ੰਕਰ ਕਟਾਰੀਆ ਨੇ ਕਿਹਾ ਕਿ ਹਲਕਾ ਜ਼ੀਰਾ ਅੰਦਰ ਰਹਿੰਦੀਆਂ ਸੜਕਾਂ ਦਾ ਕੰਮ ਜਲਦ ਪੂਰਾ ਕਰਵਾਇਆ ਜਾਵੇਗਾ, ਕੋਈ ਵੀ ਸੜਕ ਕੱਚੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਇਕਬਾਲ ਸਿੰਘ ਢਿੱਲੋਂ ਚੇਅਰਮੈਨ ਮਾਰਕੀਟ ਕਮੇਟੀ ਜ਼ੀਰਾ, ਜੋਗਿੰਦਰ ਸਿੰਘ ਐੱਸਡੀਓ ਮੰਡੀ ਬੋਰਡ, ਪਰਮਿੰਦਰ ਸਿੰਘ ਜੇਈ, ਮਨਜੀਤ ਸਿੰਘ, ਪਰਮਜੀਤ ਸਿੰਘ, ਅਮਰਜੀਤ ਸਿੰਘ, ਰੇਸ਼ਮ ਸਿੰਘ, ਜਗਰਾਜ ਸਿੰਘ ਬਰਾੜ, ਮੋਹਨ ਸਿੰਘ ਨੰਬਰਦਾਰ, ਹਰਬੰਸ ਸਿੰਘ ਬਰਾੜ, ਲਖਵਿੰਦਰ ਸਿੰਘ ਬਰਾੜ, ਬਲਰਾਜ ਸਿੰਘ ਬੋਤੀਆਂ ਵਾਲਾ ਸਾਬਕਾ ਚੇਅਰਮੈਨ, ਹਰਭਗਵਾਨ ਸਿੰਘ ਭੋਲਾ ਬਲਾਕ ਪ੍ਰਧਾਨ ਜ਼ੀਰਾ, ਤੀਰਥ ਸਿੰਘ ਬਰਾੜ ਵਾਈਸ ਪ੍ਰਧਾਨ ਜ਼ਿਲ੍ਹਾ ਸਪੋਰਟਸ ਵਿੰਗ, ਮਨਪ੍ਰੀਤ ਸਿੰਘ ਸਰਪੰਚ ਸੇਖ਼ਵਾਂ ਅਤੇ ਰਾਮ ਸਿੰਘ ਗਿੱਲ ਸਰਪੰਚ ਲੌਂਗੋਦੇਵਾ ਹਾਜ਼ਰ ਸਨ।
Advertisement
Advertisement