ਖਾਟੂ ਸ਼ਿਆਮ ਬਾਬਾ ਦੇ ਮੰਦਰ ਦਾ ਨੀਂਹ ਪੱਥਰ ਰੱਖਿਆ
ਮਾਨਸਾ ਵਿੱਚ ਅੱਜ ਸ੍ਰੀ ਬਾਲਾ ਜੀ ਸੇਵਾ ਸੰਘ ਅਤੇ ਸ੍ਰੀ ਸ਼ਿਆਮ ਸੇਵਾ ਮੰਡਲ ਟਰੱਸਟ ਵੱਲੋਂ ਇਥੇ ਸ਼ਿਆਮ ਬਾਬਾ ਦੇ ਮੰਦਰ ਦਾ ਨੀਂਹ ਪੱਥਰ ਰੱਖਿਆ ਗਿਆ, ਜਿਸ ਦੌਰਾਨ ਪੰਜਾਬ ਸਮੇਤ ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ ਸੂਬਿਆਂ ਦੇ ਲੋਕਾਂ ਵੱਲੋਂ ਵੱਡੀ ਪੱਧਰ ’ਤੇ ਸਮੂਲੀਅਤ ਕੀਤੀ ਗਈ। ਸ੍ਰੀ ਸ਼ਿਆਮ ਮੰਦਰ ਦੀ ਉਸਾਰੀ ਦਾ ਸ਼ੁਭ ਆਰੰਭ ਭੂਮੀ ਪੂਜਨ ਅਤੇ ਭੂਮੀ ਦਾਨ ਤੋਂ ਬਾਅਦ ਜੋਤੀ ਪ੍ਰਚੰਡ ਕਰਕੇ ਕੀਤਾ ਗਿਆ।
ਇਸ ਮੰਦਰ ਨਿਰਮਾਣ ਦੇ ਭੂਮੀ ਪੂਜਨ ਸਮਾਗਮ ਵਿਚ ਵੱਖ-ਵੱਖ ਭਜਨ ਮੰਡਲੀਆਂ ਵੱਲੋਂ ਪ੍ਰਭੂ ਦਾ ਗੁਣਗਾਣ ਕੀਤਾ ਗਿਆ ਅਤੇ ਮਸ਼ਹੂਰ ਭਜਨ ਗਾਇਕ ਬਬਲੀ ਸ਼ਰਮਾ ਬਠਿੰਡਾ ਪਹੁੰਚੇ, ਜਦੋਂ ਕਿ ਜੋਤੀ ਪ੍ਰਚੰਡ ਦੀ ਰਸਮ ਆਰਵ ਡਿਵੈਲਪਰ ਗਰੁੱਪ ਅਤੇ ਵਾਈਨ ਕੰਟਰੈਕਟਰ ਚੰਡੀਗੜ੍ਹ ਦੇ ਅਰੁਣਦੀਪ ਸਿੰਗਲਾ,ਅਮਨਦੀਪ ਸਿੰਗਲਾ ਅਤੇ ਚਿਮਨ ਲਾਲ ਸਿੰਗਲਾ (ਭੀਮ) ਵੱਲੋਂ ਕੀਤੀ ਗਈ।
ਸ੍ਰੀ ਚਿਮਨ ਲਾਲ ਸਿੰਗਲਾ ਨੇ ਦੱਸਿਆ ਕਿ ਮੰਦਿਰ ਦੇ ਨਿਰਮਾਣ ਦੀ ਖੁਸ਼ੀ ਵਿੱਚ ਇੱਕ ਸ਼ੋਭਾ ਯਾਤਰਾ ਕੱਢੀ ਗਈ, ਜਿਸ ਨੂੰ ਲਕਸ਼ਮੀ ਨਰਾਇਣ ਮੰਦਰ ਤੋਂ ਧਾਰਮਿਕ ਰੀਤ-ਰਿਵਾਜ਼ ਅਨੁਸਾਰ ਆਰੰਭ ਕਰਕੇ ਸ਼ਹਿਰ ਦੀ ਪਰਿਕਰਮਾ ਕਰਦੀ ਹੋਈ ਗੀਤਾ ਭਵਨ ਤੱਕ ਪਹੁੰਚਕੇ ਮੰਗਲ ਆਰਤੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸ਼ੋਭਾ ਯਾਤਰਾ ਦਾ ਥਾਂ-ਥਾਂ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਹਿਲੀ ਪਾਲਕੀ ਯਾਤਰਾ ਕੱਢਣ ’ਤੇ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਭਾਰੀ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸ਼ਿਆਮ ਸੇਵਾ ਟਰੱਸਟ ਮੁਨੀਸ਼ ਚੌਧਰੀ, ਪ੍ਰਦੀਪ ਕੁਮਾਰ, ਅਜੈ ਬਾਂਸਲ, ਮਨੌਜ ਕੁਮਾਰ ਮੌਜੀ, ਮੁਨੀਸ਼ ਪਿੰਟੂ, ਨਵੀਨ ਕੁਮਾਰ ਜਿੰਦਲ, ਮਨੋਜ ਮੌਜੀ ਬਾਂਸਲ, ਤਰਸੇਮ ਚੰਦ ਪੱਪੂ, ਗੋਰਾ ਸਵਰਾਜ, ਪ੍ਰੇਮ ਅਰੋੜਾ, ਵਿਨੋਦ ਭੰਮਾ, ਵਨੀਤ ਕੁਮਾਰ, ਸੰਨੀ ਗੋਇਲ, ਬਿੰਦਰਪਾਲ ਗਰਗ, ਲਕਸ਼ ਬਾਂਸਲ, ਰਮੇਸ਼ ਜਿੰਦਲ, ਰਾਜੇਸ਼ ਲੀਲਾ ਤੇ ਹੋਰ ਮੌਜੂਦ ਸਨ।
