ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਇਨਸਾਫ਼ ਲਈ ਦਰ-ਦਰ ਭਟਕ ਰਿਹੈ ਸਾਬਕਾ ਵਿਧਾਇਕ

ਇਥੋਂ ਦੇ ਸਾਬਕਾ ਵਿਧਾਇਕ ਸਾਥੀ ਵਿਜੇ ਕੁਮਾਰ ਇਨਸਾਫ਼ ਲਈ ਦਰ ਦਰ ਭਟਕ ਰਿਹਾ ਹੈ। ਗਰੀਬਾਂ ਦਾ ਮਸੀਹਾ ਮੰਨੇ ਜਾਂਦੇ ਇਸ ਪਰਿਵਾਰ ਦੀ ਸੂਬੇ ਦੀ ਸਿਆਸਤ ’ਚ ਕਿਸੇ ਸਮੇਂ ਤੂਤੀ ਬੋਲਦੀ ਸੀ, ਉਨ੍ਹਾਂ ਅਤੇ ਉਨ੍ਹਾਂ ਦੇ ਮਰਹੂਮ ਪਿਤਾ ਸਾਥੀ ਰੂਪ ਲਾਲ...
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਵਿਧਾਇਕ ਵਿਜੇ ਕੁਮਾਰ।
Advertisement

ਇਥੋਂ ਦੇ ਸਾਬਕਾ ਵਿਧਾਇਕ ਸਾਥੀ ਵਿਜੇ ਕੁਮਾਰ ਇਨਸਾਫ਼ ਲਈ ਦਰ ਦਰ ਭਟਕ ਰਿਹਾ ਹੈ। ਗਰੀਬਾਂ ਦਾ ਮਸੀਹਾ ਮੰਨੇ ਜਾਂਦੇ ਇਸ ਪਰਿਵਾਰ ਦੀ ਸੂਬੇ ਦੀ ਸਿਆਸਤ ’ਚ ਕਿਸੇ ਸਮੇਂ ਤੂਤੀ ਬੋਲਦੀ ਸੀ, ਉਨ੍ਹਾਂ ਅਤੇ ਉਨ੍ਹਾਂ ਦੇ ਮਰਹੂਮ ਪਿਤਾ ਸਾਥੀ ਰੂਪ ਲਾਲ ਨੇ ਬਤੌਰ ਵਿਧਾਇਕ ਵਿਧਾਨ ਸਭਾ ਹਲਕਾ, ਮੋਗਾ ਅਤੇ ਬਾਘਾਪੁਰਾਣਾ ਹਲਕੇ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਕ ਜਗ੍ਹਾ ਮੋਗਾ ਸ਼ਹਿਰ ਦੇ ਮੇਨ ਬਾਜ਼ਾਰ ਵਿਚ ਸਥਿਤ ਹੈ। ਉਨ੍ਹਾਂ ਦੀ ਡੇਢ ਫੁੱਟ ਜਗ੍ਹਾ ’ਤੇ ਨਾਜਾਇਜ਼ ਤੌਰ’ਤੇ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਦੀ ਸਥਾਨਕ ਨਗਰ ਨਿਗਮ ਨਹੀਂ ਸੁਣੀ ਤਾਂ ਉਨ੍ਹਾਂ ਇਨਸਾਫ਼ ਲਈ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਸਹਾਰਾ ਲਿਆ। ਕੋਰਟ ਨੇ ਫੈਸਲਾ ਉਸਦੇ ਹੱਕ ਵਿਚ ਦੇ ਦਿੱਤਾ ਪਰ ਪ੍ਰਸ਼ਾਸਨ ਅਦਾਲਤੀ ਹੁਕਮਾਂ ਦੀ ਪਾਲਣਾ ਵੀ ਨਹੀਂ ਕਰ ਰਿਹਾ। ਨਗਰ ਨਿਗਮ ਵੱਲੋਂ ਵਿਵਾਦਤ ਜਗ੍ਹਾ ਨੂੰ ਪਹਿਲਾਂ ਸੀਲ ਕਰ ਦਿੱਤਾ ਪਰ ਅੱਜ ਦੂਸਰੀ ਧਿਰ ਵੱਲੋਂ ਜਿੰਦਰੇ ਤੋੜਕੇ ਮੁੜ ਆਪਣੀ ਦੁਕਾਨ ਨੂੰ ਖੋਲ੍ਹ ਲਈ ਹੈ।

ਪ੍ਰਸ਼ਾਸਨ ਨੇ ਨੋਟਿਸ ਜਾਰੀ ਕੀਤਾ ਸੀ: ਅਧਿਕਾਰੀ

Advertisement

ਨਗਰ ਨਿਗਮ ਕਮਿਸ਼ਨਰ ਕਮ ਏਡੀਸੀ ਚਾਰੂ ਮਿਤਾ ਨੇ ਆਖਿਆ ਕਿ ਵਿਜੇ ਕੁਮਾਰ ਦੀ ਵਿਰੋਧੀ ਧਿਰ ਦੀ ਦੁਕਾਨ ਸੀਲ ਕਰਕੇ ਨਿਗਮ ਵੱਲੋੋਂ ਨੋਟਿਸ ਜਾਰੀ ਕਰ ਕੀਤਾ ਗਿਆ ਸੀ। ਹੁਣ ਉਨ੍ਹਾਂ ਲਿਖਤੀ ਰੂਪ ਵਿਚ ਵਿਵਾਦਤ ਜਗ੍ਹਾ ਦੀ ਤੋੜ-ਭੰਨ ਕਰਕੇ ਰਿਕਾਰਡ ਮੁਤਾਬਕ ਠੀਕ ਕਰਨ ਲਈ ਇੱਕ ਮਹੀਨੇ ਦਾ ਸਮਾਂ ਲਿਆ ਹੈ।

Advertisement
Show comments