ਰਿਸ਼ਵਤ ਦੇ ਦੋਸ਼ ਹੇਠ ਫੂਡ ਇੰਸਪੈਕਟਰ ਕਾਬੂ
ਵਿਜੀਲੈਂਸ ਦੀ ਟੀਮ ਨੇ ਪਿੰਡ ਤਰਕਾਂਵਾਲੀ ’ਚੋਂ ਫੂਡ ਐਂਡ ਸਪਲਾਈ ਵਿਭਾਗ ਦਾ ਇੰਸਪੈਕਟਰ ਰਾਸ਼ਨ ਦੇ ਡਿੱਪੂ ਸੰਚਾਲਕ ਤੋਂ ਪੰਜ ਹਜ਼ਾਰ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਇੰਸਪੈਕਟਰ ਦੀ ਪਛਾਣ ਵਿਵੇਕ ਵਜੋਂ ਹੋਈ ਹੈ। ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ...
Advertisement
ਵਿਜੀਲੈਂਸ ਦੀ ਟੀਮ ਨੇ ਪਿੰਡ ਤਰਕਾਂਵਾਲੀ ’ਚੋਂ ਫੂਡ ਐਂਡ ਸਪਲਾਈ ਵਿਭਾਗ ਦਾ ਇੰਸਪੈਕਟਰ ਰਾਸ਼ਨ ਦੇ ਡਿੱਪੂ ਸੰਚਾਲਕ ਤੋਂ ਪੰਜ ਹਜ਼ਾਰ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਇੰਸਪੈਕਟਰ ਦੀ ਪਛਾਣ ਵਿਵੇਕ ਵਜੋਂ ਹੋਈ ਹੈ। ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਪਿੰਡ ਤਰਕਾਂਵਾਲੀ ’ਚ ਸੁਭਾਸ਼ ਨਾਂ ਦਾ ਵਿਅਕਤੀ ਰਾਸ਼ਨ ਦਾ ਡਿੱਪੂ ਚਲਾ ਰਿਹਾ ਹੈ। ਉਸ ਨੇ ਵਿਜੀਲੈਂਸ ਟੀਮ ਨੂੰ ਦੱਸਿਆ ਕਿ ਫੂਡ ਐਂਡ ਸਪਲਾਈ ਵਿਭਾਗ ਦਾ ਇੰਸਪੈਕਟਰ ਵਿਵੇਕ ਡਿੱਪੂ ਦੀ ਰਿਪੋਰਟ ਕਰਨ ਦੇ ਬਦਲੇ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ। ਸੁਭਾਸ਼ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਵਿਜੀਲੈਂਸ ਟੀਮ ਦੇ ਇੰਸਪੈਕਟਰ ਸਤਿਆਵਾਨ ਦੀ ਅਗਵਾਈ ’ਚ ਟੀਮ ਤਰਕਾਂਵਾਲੀ ਪਹੁੰਚੀ ਤੇ ਇੰਸਪੈਕਟਰ ਨੂੰ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ।
Advertisement
Advertisement
