ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੜ੍ਹਾਂ ਦੀ ਮਾਰ: ਫ਼ਿਰੋਜ਼ਪੁਰ ਦੇ ਕਈ ਪਿੰਡਾਂ ’ਚ 4-4 ਫੁੱਟ ਪਾਣੀ

ਢਾਣੀਆਂ ’ਚ ਬੈਠੇ ਲੋਕਾਂ ਨੇ ਪਸ਼ੂਆਂ ਲਈ ਚਾਰਾ ਮੰਗਿਆ; ਲੋਕ ਛੱਤਾਂ ’ਤੇ ਰਹਿਣ ਲਈ ਮਜਬੂਰ
ਪਿੰਡ ਟੱਲੀ ਗੁਲਾਮ ਦੀ ਗਲੀ ਵਿੱਚ ਭਰਿਆ ਹੜ੍ਹ ਦਾ ਪਾਣੀ।
Advertisement

ਸਤਲੁਜ ਦਰਿਆ ਦਾ ਪਾਣੀ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡਾਂ ਵਿੱਚ ਫੈਲਣ ਲੋਕਾਂ ਦਾ ਜਨ-ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਪਿਛਲੇ ਦੋ ਤਿੰਨ ਦਿਨਾਂ ਤੋਂ ਪਾਣੀ ਦਾ ਪੱਧਰ ਲਗਾਤਾਰ ਘੱਟ ਰਿਹਾ ਹੈ, ਜਿਸ ਕਾਰਨ ਹੜ੍ਹ ਪੀੜਤਾਂ ਨੂੰ ਰਾਹਤ ਮਿਲਣ ਦੀ ਆਸ ਬੱਝੀ ਹੈ। ਜ਼ਿਲ੍ਹਾ ਫਿਰੋਜ਼ਪੁਰ ਦੇ ਕਈ ਪਿੰਡ ਜਿਨ੍ਹਾਂ ਵਿੱਚ ਆਲੇ ਵਾਲਾ, ਫੱਤੇ ਵਾਲਾ, ਬੰਡਾਲਾ, ਕਾਲੇ ਕੇ ਹਿਠਾੜ, ਧੀਰਾ ਘਾਰਾ, ਟੱਲੀ ਗੁਲਾਮ, ਟੇਂਡੀ ਵਾਲਾ, ਕਾਲੂ ਵਾਲਾ ਆਦਿ ਅਜੇ ਵੀ ਪੂਰੀ ਤਰ੍ਹਾਂ ਪਾਣੀ ਦੀ ਲਪੇਟ ਵਿੱਚ ਹਨ। ਕਈ ਪਿੰਡਾਂ ਵਿੱਚ ਵਿੱਚ ਅਜੇ ਵੀ ਚਾਰ-ਚਾਰ ਫੁੱਟ ਦੇ ਆਸ-ਪਾਸ ਪਾਣੀ ਖੜ੍ਹਾ ਹੈ, ਜਿਸ ਕਾਰਨ ਲੋਕ ਅਜੇ ਵੀ ਛੱਤਾਂ ’ਤੇ ਰਾਤਾਂ ਬਿਤਾ ਰਹੇ ਹਨ। ਢਾਣੀਆਂ ’ਚ ਬੈਠੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਭ ਤੋਂ ਵੱਡੀ ਮੁਸ਼ਕਿਲ ਪਸ਼ੂਆਂ ਲਈ ਹਰਾ ਚਾਰਾ ਹੈ, ਜੋ ਪਿੰਡਾਂ ਤੱਕ ਨਹੀਂ ਪਹੁੰਚ ਰਿਹਾ ਹੈ। ਪਿੰਡਾਂ ਵਿੱਚ ਪਾਣੀ ਭਰਨ ਕਾਰਨ ਕਈ ਥਾਵਾਂ ‘ਤੇ ਸੜਕਾਂ ਟੁੱਟ ਗਈਆਂ ਹਨ ਅਤੇ ਕਈ ਥਾਵਾਂ ‘ਤੇ ਸੜਕਾਂ ਬਿਲਕੁਲ ਨਸ਼ਟ ਹੋ ਗਈਆਂ ਹਨ ਜਿਸ ਕਾਰਨ ਵਾਹਨ ਪਿੰਡਾਂ ਤੱਕ ਨਹੀਂ ਪਹੁੰਚ ਰਹੇ ਹਨ। ਕਿਸ਼ਤੀਆਂ ਰਾਹੀਂ ਹਰਾ ਚਾਰਾ ਢਾਣੀਆਂ ਤੱਕ ਪਹੁੰਚਾਉਣਾ ਮੁਸ਼ਕਲ ਹੋ ਗਿਆ ਹੈ। ਅਜਿਹੀ ਹਾਲਤ ਵਿੱਚ ਕਿਸਾਨ ਹੁਣ ਰਾਹਤ ਸਮੱਗਰੀ ਦੀ ਥਾਂ ਪਸ਼ੂਆਂ ਦੇ ਚਾਰੇ ਦੀ ਮੰਗ ਕਰ ਰਹੇ ਹਨ। ਇਸ ਦੇ ਨਾਲ, ਜਿਵੇਂ-ਜਿਵੇਂ ਪਾਣੀ ਦਾ ਪੱਧਰ ਘੱਟ ਰਿਹਾ ਹੈ, ਬਿਮਾਰੀਆਂ ਦਾ ਖਤਰਾ ਵਧ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਖ਼ਰਾਬ ਹੋਈਆਂ ਫਸਲਾਂ ਦੇ ਮੁਆਵਜ਼ੇ ਵਜੋਂ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇਣ ਸਬੰਧੀ ਕਿਸਾਨ ਸਰਵਣ ਸਿੰਘ ਬੱਗੇਵਾਲਾ, ਗੁਰਪ੍ਰੀਤ ਸਿੰਘ ਬੱਗੇਵਾਲਾ, ਯਾਦਵਿੰਦਰ ਸਿੰਘ ਟੱਲੀ ਗੁਲਾਮ, ਗਗਨਦੀਪ ਸਿੰਘ, ਗੁਰਵਿੰਦਰ ਸਿੰਘ ਆਦਿ ਕਿਸਾਨਾਂ ਨੇ ਕਿਹਾ ਕਿ ਇੱਕ ਫਸਲ ਦੀ ਬਿਜਾਈ ਤੋਂ ਲੈ ਕੇ ਤਿਆਰ ਹੋਣ ਤੱਕ ਤਕਰੀਬਨ 20 ਤੋਂ 25 ਹਜ਼ਾਰ ਰੁਪਏ ਕਿਸਾਨ ਦਾ ਖਰਚਾ ਹੁੰਦਾ ਹੈ ਪਰ ਸਰਕਾਰ ਨੇ 20 ਹਜ਼ਾਰ ਪ੍ਰਤੀ ਏਕੜ ਦੇਣ ਦਾ ਐਲਾਨ ਸਹੀ ਮੁਆਵਜ਼ਾ ਨਹੀਂ ਹੈ ਜਦਕਿ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤੇ ਜਾਣਾ ਚਾਹੀਦਾ ਹੈ।

ਕਿਸਾਨਾਂ ਨੇ ਕਿਹਾ ਕਿ ਪਿੰਡਾਂ ਵਿੱਚ ਬਹੁਤ ਸਾਰੇ ਲੋਕਾਂ ਦੇ ਘਰ, ਸ਼ੈੱਡ, ਕੰਧਾਂ ਆਦਿ ਡਿੱਗ ਚੁੱਕੀਆਂ ਹਨ, ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦੇ ਪਸ਼ੂ ਪਾਣੀ ਵਿੱਚ ਰੁੜ੍ਹ ਗਏ ਹਨ ਜਾਂ ਪਾਣੀ ਕਾਰਨ ਮਰ ਗਏ ਹਨ। ਉਨ੍ਹਾਂ ਦਾ ਸਰਵੇ ਕਰਵਾ ਕੇ ਅਲੱਗ ਤੋਂ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।

Advertisement

ਗੁਰੂ ਹਰਸਹਾਏ (ਪੱਤਰ ਪ੍ਰੇਰਕ): ਅੱਜ ਮੰਡੀ ਪੰਜੇ ਕੇ ਉਤਾੜ ਵਿੱਚ ਰਮਿੰਦਰ ਆਵਲਾ ਵੱਲੋਂ ਹੜ੍ਹ ਪੀੜਤ ਬੋਰਡਰ ਇਲਾਕੇ ਦੇ ਪਿੰਡ ਵਿੱਚ ਪਸ਼ੂਆਂ ਲਈ ਹਰਾ ਚਾਰਾ ਫੀਡ ਅਤੇ ਰਾਸ਼ਨ ਦਿੱਤਾ ਗਿਆ| ਪਿੰਡ ਈਸਾ ਪੰਜ ਗਰਾਈ, ਰਾਣਾ ਪੰਜ ਗਰਾਈ, ਚਾਂਦੀ ਵਾਲਾ, ਢਾਣੀ ਬੁੱਧ, ਛਿੱਬੇ ਵਾਲਾ ਛਾਂਗਾਂ, ਚੱਕ ਸਰਕਾਰ, ਮੇਘਾ ਪੰਜ ਗਰਾਈ ਹਿਠਾੜ, ਸ਼ੇਰ ਸਿੰਘ ਵਾਲਾ, ਨੋਬਰਾਮ ਸ਼ੇਰ ਸਿੰਘ ਵਾਲਾ, ਗੁਰਮੀਤ ਸਰਪੰਚ ਗੁਧੜ ਪੰਜ ਗਰਾਏ ਕਾਲਾ ਬਗ਼ੀਚ ਬੱਟੀ ਆਦਰਸ਼ ਕੁੱਕੜ ਵਿਪਨ ਅਨੇਜਾ ਭੀਮ ਕੰਬੋਜ ਸੰਦੀਪ ਮਾਹਮੂ ਜੋਈਆ ਜਸਵੰਤ ਸਰਪੰਚ ਕੁਲਦੀਪ ਧਵਨ ਰਿੰਕੂ ਸੋਢੀ ਦਰਬਾਰਾ ਚੰਦ ਜਗਦੀਸ਼ ਫੈਲਾ ਬਾਬਾ ਤਾਰਾ ਸਿੰਘ ਵਾਲਾ ਖੂਹ, ਨਛੱਤਰ ਚੇਅਰਮੈਨ ਸੁਖਦਿਆਲ ਚੰਦ ਕਾਲਾ ਹਾਜੀ ਬੇਟੂ ਮੌਜੂਦ ਸਨ|

ਹੜ੍ਹ ਪ੍ਰਭਾਵਿਤ ਖੇਤਰਾਂ ’ਚ ਬਿਮਾਰੀਆਂ ਦੀ ਰੋਕਥਾਮ ਲਈ ਫੌਗਿੰਗ ਸ਼ੁਰੂ

ਫਿਰੋਜ਼ਪੁਰ (ਪੱਤਰ ਪ੍ਰੇਰਕ): ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਪਾਣੀ ਦਾ ਪੱਧਰ ਕੁੱਝ ਘਟਿਆ ਹੈ। ਪਾਣੀ ਤੋਂ ਬਾਅਦ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਇਕ ਵਿਸ਼ੇਸ਼ ਮੁਹਿੰਮ ਚਲਾ ਕੇ ਐਂਟੀ ਲਾਰਵਾ ਸਪ੍ਰੇਅ ਅਤੇ ਮੱਛਰਾਂ ਦੀ ਪੈਦਾਵਾਰ ਨੂੰ ਰੋਕਣ ਲਈ ਜ਼ਰੂਰੀ ਦਵਾਈਆਂ ਦਾ ਛੜਕਾਅ ਕੀਤਾ ਗਿਆ। ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਕਿਹਾ ਕਿ ਸਿਵਲ ਸਰਜਨ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਇਸ ਕੰਮ ਦਾ ਧਿਆਨ ਰੱਖ ਕੇ ਇਸ ਨੂੰ ਨੇਪਰੇ ਚਾੜ੍ਹਨ। ਉਨ੍ਹਾਂ ਨੇ ਕਿਹਾ ਕਿ ਸਿਹਤ ਮੰਤਰੀ ਵੱਲੋਂ ਵੀ ਅਗਲੇ ਹਫ਼ਤੇ ਤੋਂ ਇੱਕ ਵਿਸ਼ੇਸ਼ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਸਿਹਤ ਵਿਭਾਗ ਅਤੇ ਪੇਂਡੂ ਵਿਕਾਸ ਵਿਭਾਗ ਵੱਲੋਂ ਸੰਯਕੁਤ ਤੌਰ ਤੇ ਟੀਮਾਂ ਬਣਾ ਕੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਕੰਮ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਨ੍ਹਾਂ ਟੀਮਾਂ ਵਿੱਚ ਕਮਿਊਨਿਟੀ ਹੈਲਥ ਵਰਕਰ, ਮਲਟੀ ਪਰਪਜ਼ ਹੈਲਥ ਵਰਕਜ਼, ਗ੍ਰਾਮ ਰੋਜ਼ਗਾਰ ਸੇਵਕ ਆਦਿ ਟੀਮਾਂ ਕੰਮ ਕਰਨਗੀਆਂ। ਉਨ੍ਹਾਂ ਕਿਹਾ ਕਿ ਪੇਂਡੂ ਵਿਕਾਸ ਵਿਭਾਗ ਵੱਲੋਂ ਪਿੰਡਾਂ ਦੇ ਵਿੱਚ ਡੇਂਗੂ, ਮਲੇਰੀਆਂ ਤੇ ਚਿਕੁਨਗੁਨੀਆਂ ਅਤੇ ਵੈਕਟਰਨ ਬੌਰਨ ਬਿਮਾਰੀਆਂ ਦੀ ਰੋਕਥਾਮ ਲਈ ਕੰਮ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਪਸ਼ੂਆਂ ਦੇ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਕੈਟਲ ਫੀਡ ਵੰਡੀ ਜਾ ਰਹੀ ਹੈ ਅਤੇ ਪਸ਼ੂਆਂ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪਿੰਡ ਜੱਲੋ ਕੇ ਸਬ ਸੈਂਟਰ ਅਤੇ ਗੱਟੀ ਰਾਜੋ ਕੇ ਵਿੱਚ ਫੌਗਿੰਗ ਦਾ ਕੰਮ ਅੱਜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਹ ਫੋਗਿੰਗ ਲਗਾਤਾਰ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਕਰਵਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੱਲੋ ਕੇ ਮੋੜ, ਹਾਮਦ ਚੱਕ, ਰੁਕਨੇਵਾਲਾ, ਆਰਿਫ਼ ਕੇ, ਕੁਤਬਦੀਨ ਵਾਲਾ ਸਮੇਤ ਵੱਖ-ਵੱਖ ਪਿੰਡਾਂ ਵਿੱਚ ਮੈਡੀਕਲ ਕੈਂਪ ਲੱਗੇ ਹੋਏ ਹਨ।

Advertisement
Show comments