ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਾਨਸਾ ’ਚ 5 ਘੰਟੇ ਮੀਂਹ ਪੈਣ ਕਾਰਨ ਹੜ੍ਹ ਵਰਗੇ ਹਾਲਾਤ

ਪਾਵਰਕੌਮ ਦਫ਼ਤਰ ’ਚ ਭਰਿਆ ਪਾਣੀ; ਮਕਾਨਾਂ ’ਚ ਤਰੇੜਾਂ; ਰਾਹਗੀਰਾਂ ਨੂੰ ਪ੍ਰੇਸ਼ਾਨ ਦਾ ਸਾਹਮਣਾ ਕਰਨਾ ਪਿਆ
ਮਾਨਸਾ ਦੇ ਬਾਜ਼ਾਰ ਵਿੱਚ ਭਰਿਆ ਮੀਂਹ ਦਾ ਪਾਣੀ। -ਫੋਟੋ: ਸੁਰੇਸ਼
Advertisement

ਮਾਨਸਾ ’ਚ 5 ਘੰਟੇ ਪਏ ਮੀਂਹ ਨਾਲ ਸ਼ਹਿਰ ’ਚ ਹੜ੍ਹਾਂ ਵਰਗੀ ਸਥਿਤੀ ਪੈਂਦਾ ਹੋ ਗਈ। ਬਾਜ਼ਾਰਾਂ, ਸਰਕਾਰੀ ਦਫਤਰਾਂ, ਅੰਡਰ ਬ੍ਰਿਜ, ਬੱਸ ਅੱਡਾ ਚੌਕ, ਮੁੱਖ ਮਾਰਗ, ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਵਾਲਾ ਇਲਾਕਾ ਪਾਣੀ ਨਾਲ ਭਰ ਗਏ। ਕਿਸੇ ਪਾਸੇ ਕੋਈ ਵੀ ਰਸਤਾ ਆਉਣ ਜਾਣ ਲਈ ਨਹੀਂ ਬਚਿਆ। ਮੀਂਹ ਦੇ ਪਾਣੀ ਨਾਲ ਸ਼ਹਿਰ 2 ਭਾਗਾਂ ਵਿੱਚ ਵੰਡਿਆ ਗਿਆ।

ਇਸ ਜ਼ੋਰਦਾਰ ਮੀਂਹ ਕਾਰਨ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਦੁਕਾਨਾਂ ਅਤੇ ਬਾਜ਼ਾਰ ਬੰਦ ਰਹੇ। ਸਰਕਾਰੀ ਦਫਤਰਾਂ ਵਿਚ ਵੀ ਮੁਲਾਜ਼ਮਾਂ ਤੇ ਅਫਸਰਾਂ ਦੀ ਗਿਣਤੀ ਘੱਟ ਰਹੀ। ਕਈ ਝੁੱਗੀ-ਝੋਪੜੀਆਂ ਮੀਂਹ ਦੇ ਪਾਣੀ ਵਿੱਚ ਰੁੜ੍ਹ ਗਈਆਂ ਅਤੇ ਕਈ ਥਾਵਾਂ ਤੇ ਮਕਾਨਾਂ ਵਿਚ ਤਰੇੜਾਂ ਵੀ ਆ ਗਈਆਂ।

Advertisement

ਸ਼ਹਿਰ ਦੇ ਅੰਡਰ ਬ੍ਰਿਜ ਦੀ ਕੰਧ ਡਿੱਗਣ ਨਾਲ ਅੰਡਰ ਬ੍ਰਿਜ ਨੱਕੋ ਨੱਕ ਪਾਣੀ ਨਾਲ ਭਰ ਗਿਆ ਅਤੇ ਰੇਲਵੇ ਲਾਈਨ ਨੂੰ ਵੀ ਖਤਰਾ ਖੜ੍ਹਾ ਹੋ ਗਿਆ। ਬਿਜਲੀ ਦਫਤਰ ਵਿਚ ਵੀ ਪਾਣੀ ਭਰਨ ਨਾਲ ਬਿਜਲੀ ਦਫਤਰ ਦਾ ਸਾਰਾ ਰਿਕਾਰਡ ਸੜਕ ’ਤੇ ਆ ਗਿਆ। ਨੱਕੋ ਨੱਕੋ ਪਾਣੀ ਭਰਨ ਨਾਲ ਬਿਜਲੀ ਮੁਲਾਜ਼ਮ ਵੀ ਛੁੱਟੀ ਕਰ ਕੇ ਘਰਾਂ ਨੂੰ ਚਲੇ ਗਏ। ਸ਼ਹਿਰ ਦੇ 33 ਫੁੱਟ ਵਾਲੀ ਸੜਕ ਤੇ ਬਿਜਲੀ ਦੇ ਖੰਭੇ, ਕੰਧਾਂ, ਮੀਂਹ ਕਾਰਨ ਡਿੱਗ ਪਈਆਂ ਅਤੇ ਆਵਾਜਾਈ ਠੱਪ ਹੋ ਗਈ। ਸ਼ਹਿਰ ਦੀਆਂ ਗਲੀਆਂ, ਮੁਹੱਲਾ ਵੀਰ ਨਗਰ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਿਆ, ਜਿਸ ਨੂੰ ਲੈ ਕੇ ਵੀਰ ਨਗਰ ਮੁਹੱਲੇ ਦੇ ਲੋਕਾਂ ਨੇ ਪ੍ਰਸ਼ਾਸ਼ਨ ਖਿਲਾਫ਼ ਪ੍ਰਦਰਸ਼ਨ ਕੀਤਾ ਅਤੇ ਗਊਸ਼ਾਲਾ ਰੋਡ ਤੇ ਮੁਹੱਲੇ ਵਿਚ ਪਾਣੀ ਆਉਣ ਤੋਂ ਰੋਕਣ ਲਈ ਵੱਡਾ ਬੰਨ੍ਹ ਲਗਾ ਦਿੱਤਾ। ਲੋਕਾਂ ਨੇ ਕਿਹਾ ਕਿ ਇਹ ਬੰਨ ਹੁਣ ਨਹੀਂ ਖੁੱਲ੍ਹੇਗਾ, ਉਹ ਪਾਣੀ ਵਿਚ ਡੁੱਬ ਗਏ ਹਾਂ, ਪਰ ਪ੍ਰਸ਼ਾਸ਼ਨ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ। ਸ਼ਹਿਰ ਦਾ ਸਿਨੇਮਾ ਰੋਡ ਪੂਰੀ ਤਰ੍ਹਾਂ ਸਮੁੰਦਰ ਦਾ ਰੂਪ ਧਾਰਨ ਕਰ ਗਿਆ। ਕਈ ਦੁਕਾਨਾਂ ਵਿਚ ਵੀ ਪਾਣੀ ਵੜਨ ਨਾਲ ਉਨ੍ਹਾਂ ਦਾ ਸਮਾਨ ਪ੍ਰਭਾਵਿਤ ਹੋਇਆ ਅਤੇ ਲੋਕਾਂ ਨੇ ਬਜਾਰ ਵਿਚ ਪਾਣੀ ਭਰਨ ਕਰਕੇ ਆਪਣੀਆਂ ਦੁਕਾਨਾਂ ਵੀ ਬੰਦ ਰੱਖੀਆਂ। ਸ਼ਹਿਣਾ (ਪੱਤਰ ਪ੍ਰੇਰਕ): ਇਥੇ ਪਾਵਰਕੌਮ ਦਫ਼ਤਰ ਵਿੱਚ ਮੀਂਹ ਦਾ ਪਾਣੀ ਦਾਖ਼ਲ ਹੋ ਗਿਆ ਹੈ ਅਤੇ ਪਾਣੀ ਕਾਰਨ ਮੁਲਾਜ਼ਮਾਂ ਦਾ ਬੁਰਾ ਹਾਲ ਹੈ। ਪਾਵਰਕਾਮ ਦਾ ਦਫ਼ਤਰ ਮੇਨ ਸੜਕ ਨਾਲੋਂ ਚਾਰ ਫੁੱਟ ਨੀਂਵਾ ਹੈ। ਮੀਂਹ ਕਾਰਨ ਸ਼ਹਿਣਾ ਵਿੱਚ ਦੋ ਅਤੇ ਲਾਗਲੇ ਪਿੰਡ ਉੱਗੋਕੇ ਵਿੱਚ ਤਿੰਨ ਘਰਾਂ ਦੀਆਂ ਛੱਤਾਂ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਸੇਵਾ ਕੇਂਦਰ ’ਚ ਕਰੰਟ ਆਇਆ

ਹੰਢਿਆਇਆ (ਕੁਲਦੀਪ ਸੂਦ): ਇਥੇ ਸੇਵਾ ਕੇਂਦਰ ਦੇ ਬਿਜਲੀ ਉਪਕਰਨਾਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਕਰੰਟ ਆਉਣਾ ਸ਼ੁਰੂ ਹੋ ਗਿਆ ਹੈ। ਸੇਵਾ ਕੇਂਦਰ ਦੇ ਕਰਮਚਾਰੀਆਂ ਨੇ ਦੱਸਿਆ ਕਿ ਸਵੇਰੇ ਦਫ਼ਤਰ ਖੋਲ੍ਹਣ ਤੋਂ ਬਾਅਦ, ਜਦੋਂ ਉਨ੍ਹਾਂ ਨੇ ਕੰਪਿਊਟਰ ਚਾਲੂ ਕਰਨ ਲਈ ਪਲੱਗ ਦੱਬਿਆ ਤਾਂ ਉਸ ਵਿੱਚ ਬਿਜਲੀ ਦਾ ਕਰੰਟ ਆ ਗਿਆ। ਸੇਵਾ ਕੇਂਦਰ ਦੇ ਮੁੱਖ ਇੰਚਾਰਜ ਮਨਜੀਤ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਬਿਜਲੀ ਕਰਮਚਾਰੀ ਨੂੰ ਜਾਂਚ ਕਰਨ ਲਈ ਭੇਜਿਆ ਸੀ ਅਤੇ ਮੀਂਹ ਕਾਰਨ ਛੱਤਾਂ ਵਿੱਚ ਜੋ ਪਾਣੀ ਰਿਸ ਗਿਆ ਹੈ। ਕਰਮਚਾਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਅਤੇ ਮਸ਼ੀਨਾਂ ਨੂੰ ਢੱਕ ਦਿੱਤਾ ਗਿਆ ਹੈ।

Advertisement
Show comments