ਬ੍ਰਿਜਿੰਦਰਾ ਕਾਲਜ ’ਚ ਪੰਜ ਰੋਜ਼ਾ ਨਾਟਕ ਫੈਸਟੀਵਲ ਸ਼ੁਰੂ
‘ਰਾਹਾਂ ਵਿੱਚ ਅੰਗਿਆਰ ਬੜੇ ਸਨ’ ਤੇ ‘ਜੀ ਆਇਆਂ ਨੂੰ’ ਨਾਟਕ ਨੇ ਦਰਸ਼ਕ ਕੀਲੇ
Advertisement
ਫਿਰਦੌਸ ਰੰਗ ਮੰਚ ਫ਼ਰੀਦਕੋਟ ਪੰਜਾਬ ਸੰਗੀਤ ਨਾਟਕ ਅਕੈਡਮੀ ਅਤੇ ਆਈ ਕੈਨਵਸ ਪ੍ਰੋਡਕਸ਼ਨ ਦੇ ਸਹਿਯੋਗ ਨਾਲ ਇੱਥੋਂ ਦੇ ਸਰਕਾਰੀ ਬ੍ਰਿਜਿੰਦਰਾ ਕਾਲਜ ਵਿੱਚ ਪੰਜ ਰੋਜ਼ਾ ਨਾਟਕ ਫੈਸਟੀਵਲ ਸ਼ੁਰੂ ਕੀਤਾ ਗਿਆ, ਜੋ 18 ਨਵੰਬਰ ਤੋਂ 23 ਨਵੰਬਰ ਤੱਕ ਚੱਲੇਗਾ। ਰਾਜਵਿੰਦਰ ਸਮਰਾਲਾ, ਜਸਬੀਰ ਜੱਸੀ ਅਤੇ ਭੁਪਿੰਦਰ ਉਤਰੇਜਾ ਨੇ ਦੱਸਿਆ ਕਿ ਨਾਟਕ ਟੀਮਾਂ ਵੱਲੋਂ ਇਸ ਪੰਜ ਰੋਜ਼ਾ ਨਾਟ ਫੈਸਟੀਵਲ ਦੇ ਪਹਿਲੇ ਦਿਨ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਦੀ ਜ਼ਿੰਦਗੀ ’ਤੇ ਅਧਾਰਿਤ ਇੱਕ ਪਾਤਰੀ ਨਾਟਕ ‘ਰਾਹਾਂ ਦੇ ਵਿੱਚ ਅੰਗਿਆਰ ਬੜੇ ਸਨ’ ਨੇ ਦਰਸ਼ਕਾਂ ਨੂੰ ਕੀਲੀ ਰੱਖਿਆ। ਇਸੇ ਦੌਰਾਨ ਦੂਜਾ ਨਾਟਕ ‘ਜੀ ਆਇਆਂ ਨੂੰ’ ਖੇਡਿਆ ਗਿਆ ਜੋ ਬਜ਼ੁਰਗਾਂ ਦੀਆਂ ਸਮੱਸਿਆਵਾਂ ਨੂੰ ਪੇਸ਼ ਕਰਦਾ ਹੈ। ਬ੍ਰਿਜਿੰਦਰਾ ਕਾਲ ਦੇ ਪ੍ਰਿੰਸੀਪਲ ਪ੍ਰੋ. ਰਾਜੇਸ਼ ਮੋਹਨ ਨੇ ਦੱਸਿਆ ਕਿ ਇਸ ਫੈਸਟੀਵਲ ਦੌਰਾਨ ਨਾਟਕ ‘ਛੱਲਾ’ ਤੇ ‘ਸਾਰੰਗੀਆਂ’ ਦਾ ਵੀ ਸਫ਼ਲ ਮੰਚਨ ਕੀਤਾ ਜਾਵੇਗਾ। ਉਨ੍ਹਾਂ ਇਸ ਹਾਜ਼ਰੀਨ ਨੇ ਪੁਸਤਕ ਪ੍ਰਦਰਸ਼ਨੀਆਂ ਵੀ ਡੂੰਘੀ ਦਿਲਚਸਪੀ ਦਿਖਾਈ।
Advertisement
Advertisement
