ਕਤਲ ਦੇ ਦੋਸ਼ ਹੇਠ ਪੰਜ ਮੁਲਜ਼ਮ ਕਾਬੂ
ਤਪਾ ਪੁਲੀਸ ਪਿੰਡ ਘੁੰਨਸ ਵਿੱਚ ਹੋਏ ਕਤਲ ਮਾਮਲੇ ’ਚ ਨਾਮਜ਼ਦ ਪੰਜ ਮੁਲਜ਼ਮਾਂ ਨੂੰ ਹਥਿਆਰਾ ਸਣੇ ਕਾਬੂ ਕੀਤਾ। ਪ੍ਰੈੱਸ ਕਾਨਫਰੰਸ ਦੌਰਾਨ ਡੀ ਐੱਸ ਪੀ ਗੁਰਪ੍ਰੀਤ ਸਿੰਘ ਸਿੱਧੂ ਅਤੇ ਥਾਣਾ ਮੁਖੀ ਸ਼ਰੀਫ ਖਾਨ ਨੇ ਸਾਂਝੇ ਤੌਰ ’ਤੇ ਦੱਸਿਆ ਕਿ 6 ਦਸੰਬਰ ਨੂੰ...
Advertisement
ਤਪਾ ਪੁਲੀਸ ਪਿੰਡ ਘੁੰਨਸ ਵਿੱਚ ਹੋਏ ਕਤਲ ਮਾਮਲੇ ’ਚ ਨਾਮਜ਼ਦ ਪੰਜ ਮੁਲਜ਼ਮਾਂ ਨੂੰ ਹਥਿਆਰਾ ਸਣੇ ਕਾਬੂ ਕੀਤਾ। ਪ੍ਰੈੱਸ ਕਾਨਫਰੰਸ ਦੌਰਾਨ ਡੀ ਐੱਸ ਪੀ ਗੁਰਪ੍ਰੀਤ ਸਿੰਘ ਸਿੱਧੂ ਅਤੇ ਥਾਣਾ ਮੁਖੀ ਸ਼ਰੀਫ ਖਾਨ ਨੇ ਸਾਂਝੇ ਤੌਰ ’ਤੇ ਦੱਸਿਆ ਕਿ 6 ਦਸੰਬਰ ਨੂੰ ਪਿੰਡ ਘੁੰਨਸ ਵਿੱਚ ਧਿਰਾਂ ਦਰਮਿਆਨ ਹੋਈ ਲੜਾਈ ਦੌਰਾਨ ਤਰਸੇਮ ਸਿੰਘ ਉਰਫ ਸੇਮੀ ਦੀ ਮੌਤ ਹੋ ਗਈ ਸੀ। ਜਿਸ ਸਬੰਧੀ ਮ੍ਰਿਤਕ ਦੇ ਭਰਾ ਰੇਸ਼ਮ ਸਿੰਘ ਦੀ ਸ਼ਿਕਾਇਤ ’ਤੇ ਜੋਨੀ ਸਿੰਘ, ਗੁਰਪ੍ਰੀਤ ਸਿੰਘ ਉਰਫ ਗੋਪੀ, ਗੁਰਦੀਪ ਸਿੰਘ ਉਰਫ ਬੱਛਾ , ਅਮ੍ਰਿੰਤਪਾਲ ਸਿੰਘ ਉਰਫ ਰੋਡ ਅਤੇ ਸਿੰਕਦਰ ਸਿੰਘ ਉਰਫ ਨੂਰੀ ਵਾਸੀ ਘੁੰਨਸ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਤਪਾ ਪੁਲੀਸ ਨੇ ਰੇਲਵੇ ਸ਼ਟੇਸ਼ਨ ਘੁੰਨਸ ਦੇ ਲਾਗੇ ਇੱਕ ਕਮਰੇ ਵਿੱਚੋਂ ਪੰਜਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਵਾਰਦਾਤ ਸਮੇਂ ਵਰਤੇ ਗਏ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਹਨ।
Advertisement
Advertisement
