ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੋਟ ਈਸੇ ਖਾਂ ਵਿੱਚ ਕਰਿਆਨਾ ਸਟੋਰ ’ਚ ਅੱਗ ਲੱਗੀ

ਢਾਈ ਲੱਖ ਤੋਂ ਵੱਧ ਦੀ ਨਗਦੀ ਸਣੇ ਸਾਮਾਨ ਸੜਨ ਦਾ ਦਾਅਵਾ
Advertisement

ਹਰਦੀਪ ਸਿੰਘ

ਕੋਟ ਈਸੇ ਖਾਂ, 13 ਅਪਰੈਲ

Advertisement

ਇੱਥੇ ਦਾਤਾ ਰੋਡ ’ਤੇ ਬੀਤੀ ਰਾਤ ਰੱਖੜਾ ਕਰਿਆਨਾ ਸਟੋਰ ਨੂੰ ਅਚਾਨਕ ਅੱਗ ਲੱਗ ਗਈ। ਅੱਗ ਦੀ ਲਪੇਟ ਵਿਚ ਆਉਣ ਕਾਰਨ ਦੁਕਾਨ ’ਚ ਪਿਆ ਸਾਰਾ ਸਾਮਾਨ ਅਤੇ ਢਾਈ ਲੱਖ ਰੁਪਏ ਦੇ ਕਰੀਬ ਨਗਦੀ ਸੜ ਕੇ ਸੁਆਹ ਹੋ ਗਈ। ਦੁਕਾਨ ਨੂੰ ਅੱਗ ਲੱਗਣ ਦਾ ਪਤਾ ਤੜਕਸਾਰ ਪੰਜ ਵਜੇ ਦੇ ਕਰੀਬ ਲੱਗਾ ਜਦੋਂ ਲੋਕਾਂ ਦੀ ਆਵਾਜਾਈ ਸ਼ੁਰੂ ਹੋਈ। ਅੱਗ ਦੇ ਕਾਰਨਾਂ ਦਾ ਅਜੇ ਕੁਝ ਪਤਾ ਨਹੀਂ ਲੱਗ ਸਕਿਆ। ਸਟੋਰ ਦੇ ਮਾਲਕ ਗੁਰਵਿੰਦਰ ਸਿੰਘ ਰੱਖੜਾ ਨੇ ਦੱਸਿਆ ਕਿ ਦੁਕਾਨ ਨੂੰ ਬੰਦ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਬਿਜਲੀ ਦੀ ਸਪਲਾਈ ਅਤੇ ਇੱਥੋਂ ਤੱਕ ਕਿ ਇਨਵਰਟਰ ਵੀ ਬੰਦ ਕਰ ਕੇ ਗਏ ਸਨ। ਉਨ੍ਹਾਂ ਨੂੰ ਤੜਕਸਾਰ ਸੂਚਨਾ ਮਿਲੀ ਕਿ ਦੁਕਾਨ ਅੰਦਰੋਂ ਧੂਆਂ ਨਿਕਲ ਰਿਹਾ ਹੈ। ਜਦੋਂ ਉਨ੍ਹਾਂ ਲੋਕਾਂ ਦੇ ਸਹਿਯੋਗ ਨਾਲ ਦੁਕਾਨ ਦਾ ਸੜਕ ਖੋਲ੍ਹਿਆ ਤਾਂ ਸਭ ਕੁਝ ਸੜ ਕੇ ਸੁਆਹ ਹੋ ਚੁੱਕਾ ਸੀ। ਮਾਲਕ ਨੇ ਦਾਅਵਾ ਕੀਤਾ ਹੈ  ਕਿ ਦੁਕਾਨ ਅੰਦਰ 2 ਲੱਖ 60 ਹਜ਼ਾਰ ਦੇ ਕਰੀਬ ਨਗਦੀ ਵੀ ਪਈ ਸੀ ਉਹ ਵੀ ਸੜ੍ਹ ਗਈ ਹੈ ਇਸ ਤੋਂ ਇਲਾਵਾ ਚਾਰ ਤੋਂ ਪੰਜ ਲੱਖ ਰੁਪਏ ਦਾ ਸੌਦਾ ਦੁਕਾਨ ਵਿੱਚ ਪਿਆ ਸੀ। ਦੁਕਾਨ ਅੰਦਰ ਪਈ ਵਹੀ ਕਿਤਾਬ ਵੀ ਸੜ ਕੇ ਕੋਲਾ ਬਣ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲੀਸ ਨੂੰ ਰਿਪੋਰਟ ਦਰਜ ਕਰਵਾ ਦਿੱਤੀ ਹੈ। ਥਾਣਾ ਮੁਖੀ ਸੁਨੀਤਾ ਬਾਵਾ ਨੇ ਦੱਸਿਆ ਕਿ ਪੁਲੀਸ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

Advertisement
Show comments