ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫਾਇਨਾਂਸ ਕੰਪਨੀ ਨੇ ਮਜ਼ਦੂਰ ਨੂੰ ਘਰੋਂ ਬੇਘਰ ਕੀਤਾ

ਇੱਕ ਪ੍ਰਾਈਵੇਟ ਫਾਇਨਾਂਸ ਕੰਪਨੀ ਵੱਲੋਂ ਮਜ਼ਦੂਰ ਨੂੰ ਘਰ ’ਚੋਂ ਕੱਢ ਕੇ ਲਾਏ ਜਿੰਦਰੇ ਦੀ ਸੀਲ ਭਾਰਤੀ ਕਿਸਾਨ ਯੂਨੀਅਨ (ਏਕਤਾ)- ਉਗਰਾਹਾਂ ਦੇ ਆਗੂਆਂ ਨੇ ਤੋੜ ਕੇ ਉਸ ਨੂੰ ਮੁੜ ਘਰ ਵਿੱਚ ਬਿਠਾਇਆ। ਕੰਪਨੀ ਅਧਿਕਾਰੀਆਂ ਵੱਲੋਂ ਇਹ ਜਿੰਦਰਾ ਅੱਜ ਤੜਕਸਾਰ ਲਾਇਆ ਸੀ।...
ਮਜ਼ਦੂਰ ਦੇ ਘਰ ਨੂੰ ਲਾਇਆ ਜਿੰਦਰਾ ਤੋੜਦੇ ਹੋਏ ਕਿਸਾਨ ਆਗੂ। -ਫੋਟੋ: ਮਾਨ
Advertisement

ਇੱਕ ਪ੍ਰਾਈਵੇਟ ਫਾਇਨਾਂਸ ਕੰਪਨੀ ਵੱਲੋਂ ਮਜ਼ਦੂਰ ਨੂੰ ਘਰ ’ਚੋਂ ਕੱਢ ਕੇ ਲਾਏ ਜਿੰਦਰੇ ਦੀ ਸੀਲ ਭਾਰਤੀ ਕਿਸਾਨ ਯੂਨੀਅਨ (ਏਕਤਾ)- ਉਗਰਾਹਾਂ ਦੇ ਆਗੂਆਂ ਨੇ ਤੋੜ ਕੇ ਉਸ ਨੂੰ ਮੁੜ ਘਰ ਵਿੱਚ ਬਿਠਾਇਆ। ਕੰਪਨੀ ਅਧਿਕਾਰੀਆਂ ਵੱਲੋਂ ਇਹ ਜਿੰਦਰਾ ਅੱਜ ਤੜਕਸਾਰ ਲਾਇਆ ਸੀ।

ਜਥੇਬੰਦੀ ਦੇ ਮਾਨਸਾ ਬਲਾਕ ਦੇ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਤੇ ਜਗਰਾਜ ਸਿੰਘ ਮਾਨਸਾ ਨੇ ਦੱਸਿਆ ਕਿ ਮਜ਼ਦੂਰ ਅਵਿਨਾਸ਼ ਵੱਲੋਂ ਇੱਕ ਫਾਇਨਾਂਸ ਕੰਪਨੀ ਨੇ ਬਠਿੰਡਾ ਤੋਂ ਸਾਲ 2021 ਵਿੱਚ 12.75 ਲੱਖ ਰੁਪਏ ਕਰਜ਼ਾ ਲਿਆ ਸੀ। ਇਸ ਦੀਆਂ 17-17 ਹਜ਼ਾਰ ਰੁਪਏ ਦੀਆਂ 36 ਕਿਸ਼ਤਾਂ ਪੀੜਤ ਵੱਲੋਂ ਭਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਪੀੜਤ ਦੇ ਸੱਟ ਲੱਗਣ ਕਾਰਨ ਉਹ ਕੰਮ ਕਰਨ ਦੇ ਕਾਬਿਲ ਨਹੀਂ ਰਿਹਾ ਜਿਸ ਕਾਰਨ ਉਸ ਦੇ ਘਰ ਦੀ ਆਰਥਿਕ ਹਾਲਤ ਖ਼ਰਾਬ ਹੋ ਗਈ ਤੇ ਉਹ ਕਰਜ਼ੇ ਦੀਆਂ ਕਿਸ਼ਤਾਂ ਨਹੀਂ ਭਰ ਸਕਿਆ। ਉਨ੍ਹਾਂ ਦੱਸਿਆ ਕਿ ਪੀੜਤ ਨੇ ਕੰਪਨੀ ਅਧਿਕਾਰੀਆਂ ਨੂੰ ਬੇਨਤੀਆਂ ਵੀ ਕੀਤੀਆਂ ਪਰ ਉਸ ਦੀ ਕੋਈ ਗੱਲ ਨਾ ਸੁਣੀ ਗਈ। ਉਨ੍ਹਾਂ ਦੱਸਿਆ ਕਿ ਅੱਜ ਕੰਪਨੀ ਅਧਿਕਾਰੀਆਂ ਨੇ ਮਜ਼ਦੂਰ ਨੂੰ ਬਾਹਰ ਕੱਢ ਕੇ ਉਸ ਦੇ ਘਰ ਨੂੰ ਜਿੰਦਰਾ ਲਗਾ ਦਿੱਤਾ। ਇਸ ਦੀ ਭਿਣਕ ਜਥੇਬੰਦਕ ਆਗੂਆਂ ਨੂੰ ਪਈ ਤਾਂ ਉਨ੍ਹਾਂ ਇਕੱਠੇ ਹੋ ਕੇ ਜਿੰਦਰਾ ਤੋੜ ਕੇ ਮਜ਼ਦੂਰ ਨੂੰ ਘਰ ਵਿੱਚ ਬਿਠਾਇਆ। ਉਨ੍ਹਾਂ ਕਿਹਾ ਕਿ ਜਥੇਬੰਦੀ ਕਿਸੇ ਵੀ ਕਿਸਾਨ ਦੀ ਜ਼ਮੀਨ ਜਾਂ ਕਿਸੇ ਵੀ ਮਜ਼ਦੂਰ ਦੇ ਘਰ ਦੀ ਕੁਰਕੀ/ਨਿਲਾਮੀ ਨਹੀਂ ਹੋਣ ਦੇਵੇਗੀ।

Advertisement

ਇਸ ਮੌਕੇ ਲਾਭ ਸਿੰਘ ਖੋਖਰ, ਸੁਖਦੇਵ ਸਿੰਘ ਬੁਰਜ ਹਰੀ, ਜਸਵੰਤ ਸਿੰਘ ਉੱਭਾ, ਗੁਰਦੀਪ ਸਿੰਘ ਖੋਖਰ ਵੀ ਮੌਜੂਦ ਸਨ।

Advertisement
Show comments