ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦਾ ਇਜਲਾਸ ਸਮਾਪਤ
ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਵਿਗਿਆਨਕ) ਦਾ ਸੂਬਾਈ ਡੈਲੀਗੇਟ ਇਜਲਾਸ ਇਥੇ ਪੈਨਸ਼ਨ ਭਵਨ ਵਿੱਚ ਹੋਇਆ। ਇਸ ਦੌਰਾਨ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਰਾਸ਼ਟਰੀ ਸੰਪਤੀਆਂ ਨੂੰ ਵੇਚਣ ਦਾ ਵਿਰੋਧ ਤੇ ਜਨਤਕ ਖੇਤਰ ਦਾ ਨਿੱਜੀਕਰਨ ਵਿਰੁੱਧ ਮਤੇ ਪਾਸ ਕੀਤੇ ਗਏ, ਜਿਨ੍ਹਾਂ ਨੂੰ ਇਜਲਾਸ ਨੇ ਸਰਬਸੰਮਤੀ ਨਾਲ ਪਾਸ ਕੀਤਾ। ਜਥੇਬੰਦੀ ਦੀ ਜਨਰਲ ਸਕੱਤਰ ਦੀ ਰਿਪੋਰਟ ਮਨਜੀਤ ਸਿੰਘ ਸੰਗਤਪੁਰਾ ਵੱਲੋਂ ਪੇਸ਼ ਕੀਤੀ ਗਈ, ਜਿਸ ਤੇ 15 ਡੈਲੀਗੇਟ ਸਾਥੀਆਂ ਨੇ ਬਹਿਸ ਵਿੱਚ ’ਤੇ ਹਿੱਸਾ ਲੈਂਦੇ ਹੋਏ ਪਾਸ ਕੀਤਾ। ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸਾਥੀ ਜਸਮੇਲ ਸਿੰਘ ਅਤਲਾ ਵੱਲੋਂ ਬਾਖੂਬੀ ਨਿਭਾਈ ਗਈ।
ਅੰਤ ਵਿੱਚ ਜਥੇਬੰਦੀ ਦੀ 33 ਮੈਂਬਰੀ ਸੁਬਾਈ ਕਮੇਟੀ ਦੀ ਚੋਣ ਦਾ ਪੈਨਲ ਪੇਸ਼ ਕੀਤਾ ਗਿਆ, ਜਿਸ ਨੂੰ ਡੈਲੀਗੇਟ ਸਾਥੀਆਂ ਨੇ ਸਰਬਸੰਮਤੀ ਨਾਲ ਪਾਸ ਕੀਤਾ। ਇਸ ਮੌਕੇ ਬਿੱਕਰ ਸਿੰਘ ਮਾਖਾ ਨੂੰ ਪ੍ਰਧਾਨ, ਹਰਦੀਪ ਕੁਮਾਰ ਸੰਗਰੂਰ ਨੂੰ ਜਨਰਲ ਸਕੱਤਰ, ਮਹਿੰਦਰ ਸਿੰਘ ਘੱਲੂ ਅਬੋਹਰ ਸਹਾਇਕ ਜਨਰਲ ਸਕੱਤਰ, ਮਨਜੀਤ ਸਿੰਘ ਸੰਗਤਪੁਰਾ ਸਰਪ੍ਰਸਤ, ਸ੍ਰੀ ਨਿਵਾਸ ਸੰਗਰੂਰ ਅਤੇ ਕੇਵਲ ਸਿੰਘ ਬਠਿੰਡਾ ਨੂੰ ਸਲਾਹਕਾਰ, ਹਰਭਜਨ ਸਿੰਘ ਠਠੇਰਾ, ਵਿਕਾਸ ਸ਼ਰਮਾ ਹੁਸ਼ਿਆਰਪੁਰ, ਸੁਖਵਿੰਦਰ ਸਿੰਘ ਸਰਦੂਲਗੜ੍ਹ, ਭਰਪੂਰ ਸਿੰਘ ਛਾਜਲੀ ਇਕਾਬਲ ਸਿੰਘ ਅਲੀਕੇ ਨੂੰ ਸੀਨੀਅਰ ਮੀਤ ਪ੍ਰਧਾਨ, ਚਮਕੌਰ ਸਿੰਘ ਬਠਿੰਡਾ, ਅਜੇ ਕੁਮਾਰ ਹੁਸ਼ਿਆਰਪੁਰ, ਪ੍ਰੀਤਮ ਸਿੰਘ, ਜਸਪ੍ਰੀਤ ਸਿੰਘ ਜੱਸੀ, ਲਛਮਣ ਸਿੰਘ ਨੂੰ ਮੀਤ ਪ੍ਰਧਾਨ, ਜਸਮੇਲ ਸਿੰਘ ਅਤਲਾ ਨੂੰ ਖਜ਼ਾਨਚੀ, ਹਿੰਮਤ ਸਿੰਘ ਦੂਲੋਵਾਲ ਸਹਾਇਕ ਖਜ਼ਾਨਚੀ, ਗੁਰਦੀਪ ਸਿੰਘ ਲਹਿਰਾ, ਗੁਰਸੇਵਕ ਸਿੰਘ ਨੂੰ ਪ੍ਰੈੱਸ ਸਕੱਤਰ, ਸੁਖਬੀਰ ਸਿੰਘ ਕਾਲਾ, ਅਜੀਤ ਸਿੰਘ ਹੁਸ਼ਿਆਰਪੁਰ, ਜ਼ੋਰਾ ਸਿੰਘ ਸੰਗਰੂਰ, ਬਲਵੰਤ ਸਿੰਘ ਨੂੰ ਪ੍ਰਚਾਰ ਸਕੱਤਰ, ਜਸਪ੍ਰੀਤ ਸਿੰਘ ਬਾਲੀਆ, ਅਮਰਜੀਤ ਸਿੰਘ ਯਾਦਵ ਹੁਸ਼ਿਆਰਪੁਰ, ਗਗਨਦੀਪ ਸ਼ਰਮਾ, ਅਵਤਾਰ ਸਿੰਘ ਸੰਗਰੂਰ ਨੂੰ ਜਥੇਬੰਦਕ ਸਕੱਤਰ ਅਤੇ ਚਮਕੌਰ ਸਿੰਘ ਮਾਨਸਾ ਨੂੰ ਕਮੇਟੀ ਮੈਂਬਰ ਚੁਣਿਆ ਗਿਆ।
