ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫਾਜ਼ਿਲਕਾ: ਪੀਐਨਬੀ ਸਰਕਲ ਦਫ਼ਤਰ ਵੱਲੋਂ ਹੜ੍ਹ ਪ੍ਰਭਾਵਿਤ ਕੇਂਦਰਾਂ ’ਚ ਹਰੇ ਚਾਰੇ ਅਤੇ ਕੈਟਲ ਫੀਡ ਦੀ ਸੇਵਾ

ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੇ ਰਹਿਣ ਦੇ ਲਈ ਫਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਹਤ ਕੇਂਦਰ ਬਣਾਏ ਗਏ ਹਨ। ਇਨ੍ਹਾਂ ਰਾਹਤ ਕੇਂਦਰਾਂ ਦੇ ਵਿੱਚ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੇ ਨਾਲ ਨਾਲ ਉਨਾਂ ਦੇ ਮਾਲ ਡੰਗਰ ਆਦਿ ਵੀ ਕੇਂਦਰਾਂ ਵਿੱਚ ਲਿਆਂਦੇ ਗਏ...
ਹੜ੍ਹ ਪ੍ਰਭਾਵਿਤ ਕੇਂਦਰਾਂ ’ਚ ਹਰੇ ਚਾਰੇ ਅਤੇ ਕੈਟਲ ਫੀਡ ਭੇਜਦੇ ਪੀਐਨਬੀ ਦੇ ਅਧਿਕਾਰੀ। ਫੋਟੋ: ਪਰਮਜੀਤ
Advertisement

ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੇ ਰਹਿਣ ਦੇ ਲਈ ਫਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਹਤ ਕੇਂਦਰ ਬਣਾਏ ਗਏ ਹਨ। ਇਨ੍ਹਾਂ ਰਾਹਤ ਕੇਂਦਰਾਂ ਦੇ ਵਿੱਚ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੇ ਨਾਲ ਨਾਲ ਉਨਾਂ ਦੇ ਮਾਲ ਡੰਗਰ ਆਦਿ ਵੀ ਕੇਂਦਰਾਂ ਵਿੱਚ ਲਿਆਂਦੇ ਗਏ ਹਨ।

ਇਨ੍ਹਾਂ ਬੇਜ਼ੁਬਾਨ ਪਸ਼ੂਆਂ ਦੇ ਲਈ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਤੂੜੀ, ਹਰਾ ਚਾਰਾ ਅਤੇ ਕੈਟਲ ਫ਼ੀਡ ਆਦਿ ਦੀ ਸੇਵਾ ਕੀਤੀ ਜਾ ਰਹੀ ਹੈ। ਉੱਥੇ ਹੀ ਫਾਜ਼ਿਲਕਾ ਵਿਖੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਸਰਕਲ ਦਫ਼ਤਰ ਵੱਲੋਂ ਫਾਜ਼ਿਲਕਾ ਦੇ ਲਾਧੂਕਾ ਅਤੇ ਬਹਿਕ ਖ਼ਾਸ ਵਿਖੇ ਬਣੇ ਰਾਹਤ ਕੇਂਦਰਾਂ ਵਿੱਚ ਹਰੇ ਚਾਰੇ ਅਤੇ ਕੈਟਲ ਫੀਡ ਦੀ ਸੇਵਾ ਕੀਤੀ ਗਈ।

Advertisement

ਸਰਕਲ ਦਫ਼ਤਰ ਦੇ ਡੀਜੀਐਮ ਨਵੀਨ ਗੁਪਤਾ ਨੇ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਵੱਲੋਂ ਹੜਾਂ ਕਾਰਨ ਪ੍ਰਭਾਵਿਤ ਹੋਏ ਪਿੰਡਾਂ ਤੋਂ ਰਾਹਤ ਕੇਂਦਰਾਂ ਵਿੱਚ ਲਿਆਂਦੇ ਗਏ ਬੇਜ਼ੁਬਾਨ ਪਸ਼ੂਆਂ ਲਈ ਕਰੀਬ 25 ਗੱਟੇ ਕੈਟਲ ਫੀਡ ਅਤੇ ਦੋ ਟਰਾਲੀਆਂ ਹਰੇ ਚਾਰੇ ਦੀਆਂ ਵੱਖ-ਵੱਖ ਰਾਹਤ ਕੇਂਦਰਾਂ ਵਿੱਚ ਦਿੱਤੀਆਂ ਗਈਆਂ ਹਨ। ਅੱਗੇ ਵੀ ਪੰਜਾਬ ਨੈਸ਼ਨਲ ਬੈਂਕ ਵੱਲੋਂ ਪ੍ਰਭਾਵਿਤ ਲੋਕਾਂ ਦੀ ਸੇਵਾ ਦੇ ਲਈ ਉਪਰਾਲੇ ਕੀਤੇ ਜਾਣਗੇ।

 

 

 

Advertisement
Show comments