ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫ਼ਾਜ਼ਿਲਕਾ: ਮੌਨਸੂਨ ਦੀ ਆਮਦ ਦੇ ਬਾਵਜੂਦ ਸੇਮ ਨਾਲਿਆਂ ਦੀ ਨਾ ਹੋਈ ਸਫਾਈ

ਸਰਹੱਦੀ ਖੇਤਰ ਵਿੱਚ ਹਰ ਸਾਲ ਹੜ੍ਹਾਂ ਕਾਰਨ ਬੇਘਰ ਹੁੰਦੇ ਨੇ ਲੋਕ
Advertisement

ਪਰਮਜੀਤ ਸਿੰਘ

ਫਾਜ਼ਿਲਕਾ, 30 ਜੂਨ

Advertisement

ਪੰਜਾਬ ਸੂਬੇ ਵਿੱਚ ਮੌਨਸੂਨ ਦੀ ਆਮਦ ਦੇ ਬਾਵਜੂਦ ਜ਼ਿਲ੍ਹਾ ਫ਼ਾਜ਼ਿਲਕਾ ਅੰਦਰ ਦਰਜਨ ਤੋਂ ਵੱਧ ਪੈਂਦੇ ਸੇਮ ਨਾਲਿਆਂ (ਡਰੇਨਾਂ) ਦੀ ਅਜੇ ਤੱਕ ਸਫ਼ਾਈ ਨਹੀਂ ਹੋ ਸਕੀ ਅਤੇ ਕਈ ਸੇਮ ਨਾਲਿਆਂ ਵਿੱਚ ਚਾਰ ਤੋਂ ਪੰਜ ਫੁੱਟ ਤੱਕ ਘਾਹ ਅਤੇ ਸਰਕੰਡੇ ਉੱਗੇ ਹੋਏ ਹਨ। ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਆਉਂਦੇ ਪਿੰਡ ਚੱਕ ਸੈਦੋਕੇ ਤੋਂ ਸ਼ਾਮਲ ਹੁੰਦੀ ‘ਤਰੋਬੜੀ ਡਰੇਨ’ ਦੀ ਚੌੜਾਈ ਲਗਪਗ 100 ਫੁੱਟ ਦੇ ਕਰੀਬ ਅਤੇ ਚੰਦਭਾਨ ਡਰੇਨ ਦੀ ਚੌੜਾਈ ਲਗਪਗ 200 ਫੁੱਟ ਦੀ ਹੈ ਪਰ ਇਨ੍ਹਾਂ ਵਿੱਚੋਂ ਹੁਣ ਪਾਣੀ ਲੰਘਣ ਦੀ ਜਗ੍ਹਾ ਸਿਰਫ ਪੰਜ ਤੋਂ ਸੱਤ ਫੁੱਟ ਤੱਕ ਬਚੀ ਹੈ। ਬਾਕੀ ਸਾਰੇ ਪਾਣੀ ਦੇ ਨਿਕਾਸ ਵਾਲੀ ਜਗ੍ਹਾ ਨੂੰ ਘਾਹ ਫੂਸ ਅਤੇ ਸਰਕੰਡੇ ਨੇ ਘੇਰ ਰੱਖਿਆ ਹੈ। ਇਨ੍ਹਾਂ ਸੇਮ ਨਾਲਿਆਂ ’ਚ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਅੰਦਰ ਸਰਹੱਦੀ ਲੋਕਾਂ ਨੂੰ ਹੜ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਹਜ਼ਾਰਾਂ ਲੋਕ ਆਪਣੇ ਸੈਂਕੜੇ ਘਰਾਂ ਤੋਂ ਉੱਜੜ ਕੇ ਨੀਲੀ ਛੱਤ ਥੱਲੇ ਰਹਿਣ ਲਈ ਮਜਬੂਰ ਹੋ ਜਾਂਦੇ ਹਨ। ਹਰ ਸਾਲ ਹੜ੍ਹ ਦੀ ਸਮੱਸਿਆ ਪੈਦਾ ਹੋਣ ਦੇ ਬਾਵਜੂਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਰੇਨਾਂ ਦੀ ਸਫ਼ਾਈ ਲਈ ਨਹੀਂ ਲਿਖਿਆ ਜਾਂਦਾ। ਹੁਣ ਬਰਸਾਤਾਂ ਸ਼ੁਰੂ ਹੋਣ ਦੇ ਬਾਵਜੂਦ ਅਧਿਕਾਰੀ ਇਹ ਕਹਿ ਰਹੇ ਹਨ ਕਿ ਜੇਕਰ ਫੰਡ ਪਾਸ ਹੋਣਗੇ ਤਾਂ ਸਫਾਈ ਹੋਵੇਗੀ। ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਦਫਤਰੀ ਕਾਗਜ਼ਾਂ ਵਿੱਚ ਤਹਿਸੀਲ ਪੱਧਰ ’ਤੇ ਫਲੱਡ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ। ਕਿਸਾਨ ਆਗੂ ਡ. ਸੁਖਚੈਨ ਸਿੰਘ ਸੈਦੋਕਾ ਤੇ ਸਰਹੱਦੀ ਪਿੰਡ ਤੇਜਾ ਰਹੇਲਾ ਦੇ ਵਸਨੀਕ ਬਲਵੀਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਉਜਾੜੇ ਦਾ ਕਾਰਨ ਬਣਨ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਕਿ ਹੁਣ ਤੱਕ ਸੇਮ ਨਾਲਿਆਂ ਦੀ ਸਫਾਈ ਕਿਉਂ ਨਹੀਂ ਕੀਤੀ ਗਈ। ਸਤਲੁਜ ਦਰਿਆ ਦੇ ਪਾਰਲੇ ਪਿੰਡਾਂ ਦੇ ਚੁਣੇ ਹੋਏ ਬਲਾਕ ਸਮਿਤੀ ਮੈਂਬਰ ਸ਼ਬੇਗ ਸਿੰਘ ਝੰਗੜ ਭੈਣੀ ਦਾ ਕਹਿਣਾ ਹੈ ਕਿ ਸੇਮ ਨਾਲਿਆਂ ਦੀ ਸਫਾਈ ਦੇ ਨਾਂ ਤੇ ਆਉਂਦੇ ਫੰਡਾਂ ਦੀ ਵਰਤੋਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।

ਤੇਜ਼ੀ ਨਾਲ ਚੱਲ ਰਿਹਾ ਸਫਾਈ ਦਾ ਕੰਮ: ਐਕਸੀਅਨ

ਡਰੇਨ ਅਤੇ ਮਾਈਨਿੰਗ ਵਿਭਾਗ ਦੇ ਐਕਸੀਅਨ ਜਗਸੀਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਵੱਡੇ ਪੱਧਰ ’ਤੇ ਸੇਮ ਨਾਲਿਆਂ ਦੀ ਸਫਾਈ ਚੱਲ ਰਹੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕਿਹੜੇ ਕਿਹੜੇ ਸੇਮ ਨਾਲਿਆਂ ਦੀ ਸਫਾਈ ਹੋ ਚੁੱਕੀ ਹੈ ਤਾਂ ਉਨ੍ਹਾਂ ਨੇ ਸਵਾਲ ਦੇ ਜਵਾਬ ਤੋਂ ਟਾਲਾਂ ਵਟਦਿਆਂ ਕਿਹਾ ਕਿ ਉਨ੍ਹਾਂ ਨੇ ਸੇਮ ਨਾਲਿਆਂ ਦੀ ਸਫਾਈ ਕਰਵਾਉਣ ਲਈ ਫੰਡਾ ਸਬੰਧੀ ਫਾਈਲ ਭੇਜੀ ਹੋਈ ਹੈ, ਜਦੋਂ ਫੰਡ ਜਾਰੀ ਹੋ ਜਾਣਗੇ ਸੇਮ ਨਾਲਿਆਂ ਦੀ ਸਫਾਈ ਕਰਵਾਈ ਜਾਵੇਗੀ। ਉਨ੍ਹਾਂ ਨੇ ਡੀਸੀ ਨੂੰ 26 ਸੇਮ ਨਾਲਿਆਂ ’ਚ ਸਫਾਈ ਦੇ ਕੰਮ ਸਬੰਧੀ ਰਿਪੋਰਟ ਭੇਜੀ ਹੈ।

Advertisement