ਕਿਸਾਨਾਂ ਨੇ ਡਰੇਨ ਦੀ ਸਫ਼ਾਈ ਦਾ ਬੀੜਾ ਚੁੱਕਿਆ
ਪਿੰਡ ਜਗਜੀਤਪੁਰਾ ਕੋਲੋਂ ਲੰਘਦੀ ਬਰਸਾਤੀ ਡਰੇਨ ਵਿੱਚ ਉੱਘੇ ਘਾਹ-ਫੂਸ ਅਤੇ ਕੇਲੀ ਬੂਟੀ ਕਾਰਨ ਡਰੇਨ ਵਿੱਚੋਂ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਕਿਸਾਨਾਂ ਨੇ ਖ਼ੁਦ ਹੀ ਇਸ ਦੀ ਸਫ਼ਾਈ ਦਾ ਬੀੜਾ ਚੁੱਕ ਲਿਆ ਹੈ। ਪਿੰਡ ਜਗਜੀਤਪੁਰਾ ਵਾਸੀ ਰਾਜਪ੍ਰੀਤ ਸਿੰਘ ਅਤੇ...
Advertisement
ਪਿੰਡ ਜਗਜੀਤਪੁਰਾ ਕੋਲੋਂ ਲੰਘਦੀ ਬਰਸਾਤੀ ਡਰੇਨ ਵਿੱਚ ਉੱਘੇ ਘਾਹ-ਫੂਸ ਅਤੇ ਕੇਲੀ ਬੂਟੀ ਕਾਰਨ ਡਰੇਨ ਵਿੱਚੋਂ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਕਿਸਾਨਾਂ ਨੇ ਖ਼ੁਦ ਹੀ ਇਸ ਦੀ ਸਫ਼ਾਈ ਦਾ ਬੀੜਾ ਚੁੱਕ ਲਿਆ ਹੈ। ਪਿੰਡ ਜਗਜੀਤਪੁਰਾ ਵਾਸੀ ਰਾਜਪ੍ਰੀਤ ਸਿੰਘ ਅਤੇ ਜਗਸੀਰ ਸਿੰਘ ਸੀਰਾ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਡਰੇਨ ਦੀ ਸਫ਼ਾਈ ਨਹੀਂ ਕੀਤੀ ਗਈ ਜਿਸ ਕਾਰਨ ਡਰੇਨ ਵਿੱਚ ਵੱਡੇ ਪੱਧਰ ’ਤੇ ਘਾਹ ਫੂਸ ਅਤੇ ਕੇਲੀ ਬੂਟੀ ਉੱਗ ਪਈ ਹੈ। ਮੀਂਹ ਅਤੇ ਹਨੇਰੀਆਂ ਕਾਰਨ ਦਰੱਖ਼ਤ ਵੀ ਡਰੇਨ ਵਿੱਚ ਡਿੱਗੇ ਹੋਏ ਹਨ। ਮੀਂਹ ਦਾ ਪਾਣੀ ਬਿਲਕੁਲ ਵੀ ਅੱਗੇ ਨਹੀਂ ਲੰਘ ਰਿਹਾ ਤੇ ਕਿਸਾਨ ਬੇਹੱਦ ਪ੍ਰੇਸ਼ਾਨ ਸਨ। ਕਿਸਾਨਾਂ ਨੂੰ ਡਰੇਨ ਓਵਰਫਲੋ ਹੋਣ ਕਾਰਨ ਆਪਣੀਆਂ ਫਸਲਾਂ ਦੇ ਖਰਾਬ ਹੋਣ ਦਾ ਖਤਰਾ ਸਤਾ ਰਿਹਾ ਸੀ।
ਜ਼ਿਕਰਯੋਗ ਹੈ ਕਿ ਨਰੇਗਾ ਨਾਲ ਸਬੰਧਤ ਔਰਤਾਂ ਨੇ ਵੀ ਡਰੇਨ ਦੀ ਸਫ਼ਾਈ ਦਾ ਬੀੜਾ ਚੁੱਕਿਆ ਸੀ, ਪਰ ਢੁੱਕਵੇਂ ਸਾਧਨ ਨਾ ਹੋਣ ਕਾਰਨ ਕੇਲੀ ਬੂਟੀ ਅਤੇ ਘਾਹ-ਫੂਸ ਨਹੀਂ ਪੁੱਟਿਆ ਜਾ ਸਕਿਆ। ਕਿਸਾਨਾਂ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਸਬੰਧਤ ਵਿਭਾਗ ਪੋਕ ਲਾਈਨ ਮਸ਼ੀਨ ਰਾਹੀਂ ਡਰੇਨ ਦੀ ਸਫ਼ਾਈ ਕਰਵਾਉਂਦਾ ਰਿਹਾ ਹੈ ਪਰ ਹੁਣ ਦੋ ਸਾਲ ਤੋਂ ਸਫ਼ਾਈ ਨਹੀਂ ਹੋਈ। ਇਸ ਮੌਕੇ ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਜਗਸੀਰ ਸਿੰਘ, ਅਮਰਜੀਤ ਸਿੰਘ, ਬੁੱਧੂ ਸਿੰਘ, ਰਾਜਪ੍ਰੀਤ ਸਿੰਘ, ਕਰਮਜੀਤ ਸਿੰਘ ਤੇ ਹਸਨ ਖਾਨ ਆਦਿ ਹਾਜ਼ਰ ਸਨ।
Advertisement
Advertisement