ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡੀ ਏ ਪੀ ਖਾਦ ਲਈ ਲੱਗੀਆਂ ਕਿਸਾਨਾਂ ਦੀਆਂ ਕਤਾਰਾਂ

ਸਰਕਾਰ ਵੱਲੋਂ ਖਾਦ ਦੀ ਘਾਟ ਨਾ ਹੋਣ ਦਾ ਦਾਅਵਾ
ਕਾਲਾਂਵਾਲੀ ਦੇ ਇਫਕੋ ਸੈਂਟਰ ਦੇ ਬਾਹਰ ਖਾਦ ਲੈਣ ਲਈ ਖੜ੍ਹੇ ਕਿਸਾਨ। 
Advertisement

ਡੀਏਪੀ ਖਾਦ ਦੀ ਕਿੱਲਤ ਕਾਰਨ ਕਿਸਾਨ ਦਰ-ਦਰ ਭਟਕ ਰਹੇ ਹਨ। ਖਾਦ ਵਾਲੀਆਂ ਦੁਕਾਨਾਂ ਅੱਗੇ ਕਿਸਾਨਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ। ਹਾਲਾਂਕਿ ਸਰਕਾਰ ਦਾ ਦਾਅਵਾ ਹੈ ਕਿ ਸੂਬੇ ਵਿੱਚ ਡੀ ਏ ਪੀ ਦੀ ਕੋਈ ਕਮੀ ਨਹੀਂ ਹੈ। ਕਾਲਾਂਵਾਲੀ ਮੰਡੀ ਵਿੱਚ ਕਿਸਾਨ ਸਵੇਰ ਤੋਂ ਹੀ ਪੰਜਾਬ ਬੱਸ ਸਟੈਂਡ ਨੇੜੇ ਇਫਕੋ ਸੈਂਟਰ ਦੇ ਬਾਹਰ ਖਾਦ ਖਰੀਦਣ ਲਈ ਕਤਾਰਾਂ ਵਿੱਚ ਖੜ੍ਹੇ ਸਨ। ਸੁਰੱਖਿਆ ਲਈ ਪੁਲੀਸ ਕਰਮਚਾਰੀ ਤਾਇਨਾਤ ਸਨ। ਇਸ ਦੇ ਬਾਵਜੂਦ, ਕਿਸਾਨਾਂ ਨੂੰ ਲੋੜੀਂਦੀ ਡੀਏਪੀ ਖਾਦ ਨਹੀਂ ਮਿਲੀ ਅਤੇ ਬਹੁਤ ਸਾਰੇ ਖਾਲੀ ਹੱਥ ਵਾਪਸ ਪਰਤ ਗਏ।

ਕਿਸਾਨ ਗੁਰਜੰਟ ਸਿੰਘ, ਮੇਜਰ ਸਿੰਘ, ਭੋਲਾ ਸਿੰਘ, ਹਾਕਮ ਸਿੰਘ, ਜਗਤਾਰ ਸਿੰਘ, ਕਰਨੈਲ ਸਿੰਘ, ਆਦਿ ਨੇ ਕਿਹਾ ਕਿ ਇਹ ਸਰ੍ਹੋਂ ਦੀ ਬਿਜਾਈ ਦਾ ਸਮਾਂ ਹੈ ਅਤੇ ਕਿਸਾਨਾਂ ਨੂੰ ਡੀਏਪੀ ਖਾਦ ਦੀ ਲੋੜ ਹੈ। ਹਾਲਾਂਕਿ ਕਿਸਾਨਾਂ ਨੂੰ ਇਹ ਸਮੇਂ-ਸਿਰ ਨਹੀਂ ਮਿਲ ਰਹੀ, ਜਿਸ ਦਾ ਭਵਿੱਖ ਵਿੱਚ ਸਰ੍ਹੋਂ ਦੀ ਫ਼ਸਲ ਦੀ ਪੈਦਾਵਾਰ ’ਤੇ ਅਸਰ ਪਵੇਗਾ। ਕਿਸਾਨਾਂ ਨੇ ਕਿਹਾ ਕਿ ਉਹ ਸਵੇਰ ਤੋਂ ਹੀ ਇਫਕੋ ਸੈਂਟਰ ਦੇ ਬਾਹਰ ਡੀਏਪੀ ਖਾਦ ਲਈ ਉਡੀਕ ਕਰ ਰਹੇ ਸਨ। ਜਦੋਂ ਖਾਦ ਪਹੁੰਚੀ ਤਾਂ ਇਫਕੋ ਕੇਂਦਰ ਦੇ ਅਧਿਕਾਰੀ ਨੇ ਕਿਹਾ ਕਿ ਘਾਟ ਕਾਰਨ ਕਿਸਾਨਾਂ ਨੂੰ ਤਿੰਨ-ਤਿੰਨ ਥੈਲੇ ਦਿੱਤੇ ਜਾਣਗੇ। ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਨੂੰ ਲੋੜੀਂਦੀ ਡੀਏਪੀ ਖਾਦ ਮੁਹੱਈਆ ਕਰਵਾਏ ਤਾਂ ਜੋ ਉਹ ਸਮੇਂ ਸਿਰ ਸਰ੍ਹੋਂ ਅਤੇ ਹੋਰ ਫਸਲਾਂ ਦੀ ਬਿਜਾਈ ਕਰ ਸਕਣ।

Advertisement

Advertisement
Show comments