ਕਿਸਾਨਾਂ ਦਾ ਧਰਨਾ ਮੁਲਤਵੀ
ਭਾਰਤੀ ਕਿਸਾਨ ਯੂਨੀਅਨ (ਏਕਤਾ)-ਡਕੌਂਦਾ ਨੇ ਪਿੰਡ ਕੁਲਰੀਆਂ ਦੀ ਵਿਵਾਦਤ ਜ਼ਮੀਨ ਮਾਮਲੇ ’ਚ ਕਿਸਾਨਾਂ ਖਿਲਾਫ਼ ਪੁਲੀਸ ਕਾਰਵਾਈ ਕਰਨ ਦੇ ਰੋਸ ਵਜੋਂ 20 ਨਵੰਬਰ ਨੂੰ ਐੱਸ ਐੱਸ ਪੀ ਦਫ਼ਤਰ ਮਾਨਸਾ ਅੱਗੇ ਦਿੱਤਾ ਜਾਣਾ ਵਾਲਾ ਧਰਨਾ ਮੁਲਤਵੀ ਕਰ ਦਿੱਤਾ ਹੈ। ਇਹ ਜਾਣਕਾਰੀ ਜਥੇਬੰਦੀ...
Advertisement
ਭਾਰਤੀ ਕਿਸਾਨ ਯੂਨੀਅਨ (ਏਕਤਾ)-ਡਕੌਂਦਾ ਨੇ ਪਿੰਡ ਕੁਲਰੀਆਂ ਦੀ ਵਿਵਾਦਤ ਜ਼ਮੀਨ ਮਾਮਲੇ ’ਚ ਕਿਸਾਨਾਂ ਖਿਲਾਫ਼ ਪੁਲੀਸ ਕਾਰਵਾਈ ਕਰਨ ਦੇ ਰੋਸ ਵਜੋਂ 20 ਨਵੰਬਰ ਨੂੰ ਐੱਸ ਐੱਸ ਪੀ ਦਫ਼ਤਰ ਮਾਨਸਾ ਅੱਗੇ ਦਿੱਤਾ ਜਾਣਾ ਵਾਲਾ ਧਰਨਾ ਮੁਲਤਵੀ ਕਰ ਦਿੱਤਾ ਹੈ। ਇਹ ਜਾਣਕਾਰੀ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਡੀ ਐੱਸ ਪੀ ਬੁਢਲਾਡਾ ਦੇ ਦਫ਼ਤਰ ਵਿੱਚ ਜਥੇਬੰਦੀ ਨਾਲ ਹੋਈ ਮੀਟਿੰਗ ਦੌਰਾਨ ਪੁਲੀਸ ਅਧਿਕਾਰੀ ਵੱਲੋਂ ਕਿਸਾਨਾਂ ਨੂੰ ਕੇਸ ਵਿੱਚੋਂ ਬਾਹਰ ਕੱਢਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਨੇ ਇਹ ਧਰਨਾ ਮੁਲਤਵੀ ਕਰ ਦਿੱਤਾ ਹੈ ਅਤੇ ਜ਼ਿਲ੍ਹਾ ਕਮੇਟੀ ਨੇ ਇਹ ਐਲਾਨ ਕੀਤਾ ਹੈ ਕਿ ਜੇ ਫਿਰ ਵੀ ਕਿਸਾਨਾਂ ਨੂੰ ਕਿਸੇ ਕੇਸ ਵਿੱਚ ਉਲਝਾਇਆ ਗਿਆ ਤਾਂ ਮੁੜ ਸੰਘਰਸ਼ ਆਰੰਭ ਦਿੱੱਤਾ ਜਾਵੇਗਾ।
Advertisement
Advertisement
