ਕਿਸਾਨ ਖੇਤਾਂ ’ਚ ਰਾਤਾਂ ਕੱਟਣ ਲਈ ਮਜਬੂਰ
ਇਲਾਕੇ ਦੇ ਕਿਸਾਨ ਲਾਵਾਰਿਸ ਪਸ਼ੂਆਂ ਕਾਰਨ ਰਾਤਾਂ ਨੂੰ ਖੇਤਾਂ ਵਿੱਚ ਪਹਿਰਾ ਦੇਣ ਲਈ ਮਜਬੂਰ ਹਨ। ਕਿਸਾਨ ਹਾਕਮ ਸਿੰਘ, ਕੁਲਦੀਪ ਸਿੰਘ, ਗੁਰਜੰਟ ਸਿੰਘ, ਹਰਨੇਕ ਸਿੰਘ ਨੇ ਦੱਸਿਆ ਕੀ ਕਣਕਾਂ ਨੂੰ ਪਾਣੀ ਲੱਗ ਰਿਹਾ ਹੈ। ਇਸ ਦੌਰਾਨ ਲਾਵਾਰਿਸ ਪਸ਼ੂ ਖੇਤ ਵਿੱਚ ਵੜ...
Advertisement
ਇਲਾਕੇ ਦੇ ਕਿਸਾਨ ਲਾਵਾਰਿਸ ਪਸ਼ੂਆਂ ਕਾਰਨ ਰਾਤਾਂ ਨੂੰ ਖੇਤਾਂ ਵਿੱਚ ਪਹਿਰਾ ਦੇਣ ਲਈ ਮਜਬੂਰ ਹਨ। ਕਿਸਾਨ ਹਾਕਮ ਸਿੰਘ, ਕੁਲਦੀਪ ਸਿੰਘ, ਗੁਰਜੰਟ ਸਿੰਘ, ਹਰਨੇਕ ਸਿੰਘ ਨੇ ਦੱਸਿਆ ਕੀ ਕਣਕਾਂ ਨੂੰ ਪਾਣੀ ਲੱਗ ਰਿਹਾ ਹੈ। ਇਸ ਦੌਰਾਨ ਲਾਵਾਰਿਸ ਪਸ਼ੂ ਖੇਤ ਵਿੱਚ ਵੜ ਕੇ ਕਣਕ ਨੂੰ ਖ਼ਰਾਬ ਕਰ ਦਿੰਦੇ ਹਨ। ਕਿਸਾਨ ਨੂੰ ਦੇਰ ਰਾਤ ਠੰਢ ’ਚ ਖੇਤਾਂ ਦੀ ਨਿਗਰਾਨੀ ਕਰਨੀ ਪੈਂਦੀ ਹੈ। ਕਿਸਾਨ ਜਰਨੈਲ ਸਿੰਘ, ਸਰਜੀਤ ਸਿੰਘ ਨੇ ਦੱਸਿਆ ਕਿ ਸ਼ਹਿਣੇ ਵਿੱਚ ਲੋਕਾਂ ਵੱਲੋਂ ਬਾਹਰੋਂ ਲਿਆ ਕੇ ਸਭ ਤੋਂ ਵੱਧ ਲਾਵਾਰਿਸ ਪਸ਼ੂ ਛੱਡੇ ਜਾਂਦੇ ਹਨ। ਲਾਵਾਰਿਸ ਪਸ਼ੂ ਜਿੱਥੇ ਕਿਸਾਨਾਂ ਲਈ ਪ੍ਰੇਸ਼ਾਨੀ ਬਣੇ ਹੋਏ ਹਨ, ਉੱਥੇ ਹੀ ਸ਼ਹਿਰੀ ਵਸੋਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਕਿਸਾਨ ਹਾਕਮ ਸਿੰਘ ਨੇ ਦੱਸਿਆ ਕਿ ਲਾਵਾਰਿਸ ਪਸ਼ੂਆਂ ਕਾਰਨ ਉਹ ਪਿਛਲੇ 20 ਦਿਨਾਂ ਤੋਂ ਲਗਾਤਾਰ ਰਾਤ ਨੂੰ ਖੇਤਾਂ ਵਿੱਚ ਜਾ ਰਿਹਾ ਹੈ।
Advertisement
Advertisement
