ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ੇਰਾਂਵਾਲੀ ਫਲੱਡੀ ਨਹਿਰ ਦੀ ਟੇਲ ’ਤੇ ਪਾਣੀ ਨਾ ਪੁੱਜਣ ਕਾਰਨ ਕਿਸਾਨ ਪ੍ਰੇਸ਼ਾਨ

ਸ਼ੇਰਾਂਵਾਲੀ ਫਲੱਡੀ ਨਹਿਰ ਦੀ ਟੇਲ ’ਤੇ ਅਜੇ ਤੱਕ ਪਾਣੀ ਨਾ ਪੁੱਜਣ ਕਾਰਨ ਪਿੰਡ ਕਿਸ਼ਨਪੁਰਾ, ਮਿਠੁਨਪੁਰਾ, ਢਾਣੀ ਸ਼ੇਰਾਂਵਾਲੀ, ਕਰਮਸ਼ਾਨਾ, ਖਾਰੀ ਸੁਰੇਰਾ ਆਦਿ ਦੇ ਕਿਸਾਨਾਂ ਵਿੱਚ ਸਰਕਾਰ ਅਤੇ ਨਹਿਰੀ ਵਿਭਾਗ ਖ਼ਿਲਾਫ਼ ਰੋਸ ਹੈ। ਕਰਮਸ਼ਾਨਾ ਧਰਨਾ ਕਮੇਟੀ ਦੇ ਮੈਂਬਰ ਕੁਲਦੀਪ ਮੁਦਲੀਆ, ਚੇਤਰਾਮ ਝੋਰੜ,...
Advertisement

ਸ਼ੇਰਾਂਵਾਲੀ ਫਲੱਡੀ ਨਹਿਰ ਦੀ ਟੇਲ ’ਤੇ ਅਜੇ ਤੱਕ ਪਾਣੀ ਨਾ ਪੁੱਜਣ ਕਾਰਨ ਪਿੰਡ ਕਿਸ਼ਨਪੁਰਾ, ਮਿਠੁਨਪੁਰਾ, ਢਾਣੀ ਸ਼ੇਰਾਂਵਾਲੀ, ਕਰਮਸ਼ਾਨਾ, ਖਾਰੀ ਸੁਰੇਰਾ ਆਦਿ ਦੇ ਕਿਸਾਨਾਂ ਵਿੱਚ ਸਰਕਾਰ ਅਤੇ ਨਹਿਰੀ ਵਿਭਾਗ ਖ਼ਿਲਾਫ਼ ਰੋਸ ਹੈ। ਕਰਮਸ਼ਾਨਾ ਧਰਨਾ ਕਮੇਟੀ ਦੇ ਮੈਂਬਰ ਕੁਲਦੀਪ ਮੁਦਲੀਆ, ਚੇਤਰਾਮ ਝੋਰੜ, ਰਾਜਿੰਦਰ ਮੁਦਲੀਆ, ਭੀਕਮ ਚੰਦ ਸੈਣੀ, ਸੱਤਿਆ ਨਰਾਇਣ ਤੇ ਰਾਮ ਸਵਰੂਪ ਗੋਦਾਰਾ ਆਦਿ ਨੇ ਦੱਸਿਆ ਕਿ ਓਟੂ ਹੈੱਡ ਤੋਂ ਰਾਜਸਥਾਨ ਵੱਲ ਤਾਂ ਪਾਣੀ ਛੱਡਿਆ ਜਾ ਰਿਹਾ ਹੈ ਪਰ ਸ਼ੇਰਾਂਵਾਲੀ ਫਲੱਡੀ ਨਹਿਰ ਦੀ ਟੇਲ ਅਜੇ ਵੀ ਸੁੱਕੀ ਪਈ ਹੈ। ਕਿਸਾਨਾਂ ਨੇ ਕਿਹਾ ਕਿ ਓਟੂ ਹੈੱਡ ਦੀ ਇਸ ਟੇਲ ਤੋਂ ਦੂਰੀ ਕਰੀਬ 70 ਕਿਲੋਮੀਟਰ ਹੈ ਅਤੇ ਨਹਿਰੀ ਵਿਭਾਗ ਵੱਲੋਂ ਇਸ ਨਹਿਰ ਵਿੱਚ ਪਾਣੀ ਛੱਡੇ ਨੂੰ 5 ਦਿਨ ਹੋ ਗਏ ਹਨ ਪਰ ਇਸ ਨਹਿਰ ਤੇ ਪਿੱਛੇ ਚੱਲ ਰਹੀਆਂ ਰਾਈਸ ਸੂਟ ਮੋਘੀਆਂ ਦੇ ਸਾਈਜ ਨਿਰਧਾਰਤ ਨਾ ਹੋਣ ਅਤੇ ਸਰਕਾਰ ਵੱਲੋਂ ਟੇਲ ’ਤੇ ਪਾਣੀ ਪਹੁੰਚਾਉਣ ਲਈ ਉੱਚਿਤ ਵਿਵਸਥਾ ਨਾ ਕੀਤੇ ਜਾਣ ਕਾਰਨ ਟੇਲ ’ਤੇ ਪੈਂਦੇ ਪਿੰਡਾਂ ਦੇ ਕਿਸਾਨਾਂ ਦੀਆਂ ਫ਼ਸਲਾਂ ਸੁੱਕ ਰਹੀਆਂ ਹਨ। ਕਿਸਾਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਅਤੇ ਸਿੰਜਾਈ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਇਸ ਸਮੱਸਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਟੇਲ ’ਤੇ ਪੈਂਦੇ ਪਿੰਡਾਂ ਦੇ ਕਿਸਾਨਾਂ ਨੂੰ ਫਲੱਡੀ ਪਾਣੀ ਮੁਹੱਈਆ ਕਰਵਾਇਆ ਜਾਵੇ।

Advertisement
Advertisement