ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਖੇਤਾਂ ਲਈ ਬਿਜਲੀ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ

ਸਬ-ਡਿਵੀਜ਼ਨ ਭੁੱਚੋ ਕਲਾਂ ਗਰਿੱਡ ਤੋਂ ਚਲਦੇ ਬਾਬਾ ਖੇਮ ਸਿੰਘ ਫੀਡਰ ਅਤੇ ਰੂੰਮੀ ਖੇਤੀ ਫੀਡਰ ’ਤੇ ਪਿਛਲੇ ਕਰੀਬ ਦਸ ਦਿਨਾਂ ਤੋਂ ਪੂਰੀ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ ਹਨ। ਕਿਰਤੀ ਕਿਸਾਨ ਯੂਨੀਅਨ ਦੇ ਪਿੰਡ ਇਕਾਈ ਪ੍ਰਧਾਨ ਤੇਜਾ ਸਿੰਘ, ਖਜ਼ਾਨਚੀ ਰਾਜਾ...
Advertisement

ਸਬ-ਡਿਵੀਜ਼ਨ ਭੁੱਚੋ ਕਲਾਂ ਗਰਿੱਡ ਤੋਂ ਚਲਦੇ ਬਾਬਾ ਖੇਮ ਸਿੰਘ ਫੀਡਰ ਅਤੇ ਰੂੰਮੀ ਖੇਤੀ ਫੀਡਰ ’ਤੇ ਪਿਛਲੇ ਕਰੀਬ ਦਸ ਦਿਨਾਂ ਤੋਂ ਪੂਰੀ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ ਹਨ। ਕਿਰਤੀ ਕਿਸਾਨ ਯੂਨੀਅਨ ਦੇ ਪਿੰਡ ਇਕਾਈ ਪ੍ਰਧਾਨ ਤੇਜਾ ਸਿੰਘ, ਖਜ਼ਾਨਚੀ ਰਾਜਾ ਸਿੰਘ, ਬਲਵੰਤ ਸਿੰਘ, ਰਣਜੀਤ ਸਿੰਘ ਅਤੇ ਮੋਹਨ ਗੌੜ ਨੇ ਦੱਸਿਆ ਕਿ ਦੋਵੇਂ ਫੀਡਰਾਂ ’ਤੇ ਅੱਠ ਘੰਟੇ ਬਿਜਲੀ ਸਪਲਾਈ ਨਾ ਮਿਲਣ ਕਾਰਨ ਦੋ ਪਿੰਡਾਂ ਦੇ ਸੈਂਕੜੇ ਕਿਸਾਨ ਝੋਨੇ ਦੀ ਲੁਆਈ ਤੋਂ ਪਛੜ ਰਹੇ ਹਨ। ਝੋਨਾ ਲਾਉਣ ਆਏ ਮਜ਼ਦੂਰਾਂ ਨੂੰ ਵੀ ਵਿਹਲੇ ਬੈਠਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਘੰਟਾ ਬਿਜਲੀ ਸਪਲਾਈ ਮਿਲਦੀ ਹੈ ਅਤੇ ਫਿਰ ਬੰਦ ਹੋ ਜਾਂਦੀ ਹੈ। ਪੂਰੇ ਦਿਨ ਵਿੱਚ ਮਸਾਂ ਹੀ ਤਿੰਨ ਤੋਂ ਚਾਰ ਘੰਟੇ ਹੀ ਬਿਜਲੀ ਮਿਲਦੀ ਹੈ। ਇਸ ਨਾਲ ਜ਼ਮੀਨ ਨੂੰ ਇੱਕ ਘੰਟੇ ਵਿੱਚ ਲਗਾਇਆ ਗਿਆ ਪਾਣੀ ਵੀ ਸੁੱਕ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹੋਰਨਾਂ ਫੀਡਰਾਂ ’ਤੇ ਬਿਜਲੀ ਪੂਰੀ ਹੀ ਨਹੀਂ ਬਲਕਿ ਅੱਠ ਘੰਟੇ ਤੋਂ ਵੀ ਵੱਧ ਮਿਲ ਰਹੀ ਹੈ। ਇਸ ਸਮੱਸਿਆ ਸਬੰਧੀ 1912 ’ਤੇ ਫੋਨ ਕਰਨ ਤੋਂ ਇਲਾਵਾ ਸਬੰਧਤ ਐਕਸੀਅਨ ਨੂੰ ਵੀ ਸੂਚਿਤ ਕਰ ਦਿੱਤਾ ਸੀ, ਪਰ ਮਸਲਾ ਹੱਲ ਨਹੀਂ ਹੋਇਆ।

ਇਸ ਸਬੰਧੀ ਜੇਈ ਸ਼ਿਵਾਂਕ ਗਰਗ ਨੇ ਕਿਹਾ ਕਿ ਇਹ ਨੁਕਸ ਗਰਿੱਡ ਦਾ ਸੀ। ਉਨ੍ਹਾਂ ਦੱਸਿਆ ਕਿ ਬਾਹਰੋਂ ਆਈ ਪ੍ਰੋਡਕਸ਼ਨ ਟੀਮ ਨੇ ਗਰਿੱਡ ਦਾ ਨੁਕਸ ਠੀਕ ਕਰ ਦਿੱਤਾ ਹੈ। ਅੱਜ ਬਿਜਲੀ ਸਪਲਾਈ ਨਿਰਵਿਘਨ ਚਾਲੂ ਹੋ ਜਾਵੇਗੀ।

Advertisement

Advertisement