ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਿਸਾਨਾਂ ਨੂੰ ਸਮੇਂ ਸਿਰ ਕਣਕ ਦੀ ਬਿਜਾਈ ਕਰਨ ਦੀ ਸਲਾਹ

ਪੰਜਾਬ ਵਿੱਚ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਬਿਜਾਈ ਸ਼ੁਰੂ ਹੋ ਗਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਇਸ ਸਮੇਂ ਨੂੰ ਢੁੱਕਵਾਂ ਦੱਸਿਆ ਹੈ। ਮਾਲਵਾ ਖੇਤਰ ਵਿੱਚ ਖੇਤੀ ਮਾਹਿਰਾਂ...
ਬੀਜ ਤੋਂ ਸੱਖਣੀ ਪਈ ਪਿੰਡ ਗੋਬਿੰਦਪੁਰਾ ਦੀ ਸਹਿਕਾਰੀ ਸੁਸਾਇਟੀ ਦੀ ਬਾਹਰੀ ਝਲਕ।
Advertisement

ਪੰਜਾਬ ਵਿੱਚ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਬਿਜਾਈ ਸ਼ੁਰੂ ਹੋ ਗਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਇਸ ਸਮੇਂ ਨੂੰ ਢੁੱਕਵਾਂ ਦੱਸਿਆ ਹੈ। ਮਾਲਵਾ ਖੇਤਰ ਵਿੱਚ ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਨਵੰਬਰ ਦੇ ਪਹਿਲੇ ਹਫ਼ਤੇ ਬਿਜਾਈ ਕਰਨ ਦੀ ਸਲਾਹ ਦਿੱਤੀ ਹੈ।

ਖੇਤੀ ਵਿਭਾਗ ਕੋਲ ਭਾਵੇਂ ਅਜੇ ਤੱਕ ਕਣਕ ਦਾ ਬੀਜ ਸਿੱਧਾ ਕਿਸਾਨਾਂ ਨੂੰ ਵੰਡਣ ਲਈ ਨਹੀਂ ਪੁੱਜਿਆ ਹੈ। ਮਹਿਕਮੇ ਦੇ ਅਧਿਕਾਰੀਆਂ ਵੱਲੋਂ ਪਨਸੀਡ ਅਤੇ ਹੋਰ ਸਰਕਾਰੀ ਤੇ ਪ੍ਰਾਈਵੇਟ ਧਿਰਾਂ ਦੇ ਸੁਧਰੇ ਬੀਜ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਲਈ ਅਗਲੇ ਦਿਨਾਂ ਵਿੱਚ ਉਪਰਾਲੇ ਆਰੰਭ ਕੀਤੇ ਜਾ ਰਹੇ ਹਨ।

Advertisement

ਖੇਤੀਬਾੜੀ ਮਹਿਕਮੇ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਚੰਗੇ ਝਾੜ ਲਈ ਇਸ ਫ਼ਸਲ ਦੀ ਬਿਜਾਈ ਨਵੰਬਰ ਦੂਜੇ ਹਫ਼ਤੇ ਤੱਕ ਨਿਬੇੜ ਲੈਣ। ਅਧਿਕਾਰੀ ਦਾ ਦਾਅਵਾ ਹੈ ਕਿ ਕਣਕ ਦੀਆਂ ਵਡਾਣਕ ਕਿਸਮਾਂ ਦੀ ਬਿਜਾਈ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਪੂਰੀ ਕਰ ਲੈਣ ਚਾਹੀਦੀ ਹੈ। ਛੇਤੀ ਹੀ ਕਿਸਾਨਾਂ ਨੂੰ ਸਬਸਿਡੀ ਵਾਲਾ ਬੀਜ ਵੰਡ ਦਿੱਤਾ ਜਾਵੇਗਾ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀ ਐੱਸ ਰੋਮਾਣਾ ਨੇ ਦੱਸਿਆ ਕਿ ਝੋਨੇ ਦੀ ਕਟਾਈ ਤੋਂ ਬਾਅਦ ਕਿਸਾਨ ਕਣਕ ਦੀ ਸਿੱਧੀ ਬਿਜਾਈ ਕਰ ਕੇ ਲਗਪਗ ਦੋ ਹਜ਼ਾਰ ਰੁਪਏ ਦੀ ਬੱਚਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਕਣਕ ਦੀ ਬਿਜਾਈ ਵੇਲੇ 35 ਕਿਲੋ ਯੂਰੀਆ ਅਤੇ ਬੀਜ ਨੂੰ ਕਲੋਰਪੈਰੀਫਾਸ ਚਾਰ ਮਿਲੀਲਿਟਰ ਪ੍ਰਤੀ ਕਿਲੋ ਦੇ ਹਿਸਾਬ ਨਾਲ ਬੀਜ ਨੂੰ ਜ਼ਰੂਰ ਸੋਧ ਕੇ ਬੀਜਣ। ਉਨ੍ਹਾਂ ਕਿਹਾ ਕਿ ਇਸ ਵਾਰ ਯੂਨੀਵਰਸਿਟੀ ਵੱਲੋਂ 12 ਆਮ ਕਿਸਮਾਂ, ਦੋ ਪਿਛੇਤੀਆਂ ਅਤੇ ਤਿੰਨ ਬਰਾਨੀ ਨੂੰ ਵੀ ਬੀਜਣ ਦੀ ਸਿਫ਼ਾਰਸ਼ ਕੀਤੀ ਗਈ ਹੈ, ਪਰ ਨਵੀਂ ਕਿਸਮ ਦਾ ਬੀਜ ਜਾਰੀ ਨਹੀਂ ਕੀਤਾ ਗਿਆ।

ਦੂਜੇ ਪਾਸੇ, ਬੀ ਕੇ ਯੂ (ਏਕਤਾ)- ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਵਾਰ ਸਮੇਂ ਸਿਰ ਕਿਸੇ ਸਹਿਕਾਰੀ ਸੁਸਾਇਟੀ ਵਿੱਚ ਲੋੜੀਂਦਾ ਕਣਕ ਦਾ ਸੁਧਰਿਆ ਬੀਜ ਨਹੀਂ ਭੇਜਿਆ ਹੈ।

ਇਸੇ ਦੌਰਾਨ ਹੀ ਖੇਤੀਬਾੜੀ ਵਿਭਾਗ ਦੀ ਮੀਟਿੰਗ ਦੌਰਾਨ ਬਲਾਕ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਕਿਸਾਨਾਂ ਨੂੰ ਕਣਕ ਹੇਠ ਇੱਕੋ ਕਿਸਮ ਦਾ ਬਹੁਤਾ ਰਕਬਾ ਨਾ ਲਿਆਉਣ ਲਈ ਹੁਣੇ ਤੋਂ ਹੀ ਸਲਾਹ ਦੇਣ। ਇਸ ਮਾਮਲੇ ਸਬੰਧੀ ਖੇਤੀਬਾੜੀ ਮਹਿਕਮੇ ਦੇ ਇੱਕ ਅਧਿਕਾਰੀ ਨੇ ਮੰਨਿਆ ਕਿ ਪੀਲੀ ਕੁੰਗੀ ਦਾ ਕਿਸਾਨ ਹੁਣੇ ਤੋਂ ਬਚਾਅ ਕਰਨ ਅਤੇ ਬੀਜ ਨੂੰ ਸੋਧ ਕੇ ਬੀਜਣ।

Advertisement
Show comments