ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਿਸਾਨਾਂ ਨੇ ਕਬਜ਼ਾ ਵਾਰੰਟ ਖ਼ਿਲਾਫ਼ ਧਰਨਾ ਲਾਇਆ

ਕਿਸਾਨੀ ਰੋਹ ਕਾਰਨ ਨਾ ਪੁੱਜਿਆ ਕੋਈ ਅਧਿਕਾਰੀ
Advertisement

ਪਿੰਡ ਜਗਜੀਤਪੁਰਾ ਵਿੱਚ ਇੱਕ ਜ਼ਮੀਨ ਦੇ ਕਬਜ਼ਾ ਵਾਰੰਟ ਖ਼ਿਲਾਫ਼ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਧਰਨਾ ਲਾਇਆ ਅਤੇ ਕਬਜ਼ਾ ਵਾਰੰਟ ਦੀ ਕਾਰਵਾਈ ਰੁਕਵਾਈ। ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਜਸਵੀਰ ਸਿੰਘ ਸੁਖਪੁਰ, ਦਰਸ਼ਨ ਸਿੰਘ ਚੀਮਾ ਤੇ ਬਿੰਦਰ ਪਾਲ ਕੌਰ ਭਦੌੜ ਨੇ ਦੱਸਿਆ ਕਿ ਵਿਰੋਧ ਕਾਰਨ ਅੱਜ ਕੋਈ ਵੀ ਅਧਿਕਾਰੀ ਕਬਜ਼ਾ ਦਿਵਾਉਣ ਨਹੀਂ ਪੁੱਜਾ। ਉਨ੍ਹਾਂ ਦੱਸਿਆ ਕਿ ਇੱਕ ਕਿਸਾਨ ਦੀ ਜਮੀਨ ਨੂੰ ਡੇਰਾ ਸਾਬਤ ਕਰਕੇ ਕੁਝ ਵਿਅਕਤੀਆਂ ਵੱਲੋਂ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਬਜ਼ਾ ਵਾਰੰਟ ਲਿਆਉਣ ਵਾਲਾ ਵਿਅਕਤੀ ਕਦੇ ਵੀ ਪਿੰਡ ਵਿੱਚ ਨਹੀਂ ਦੇਖਿਆ ਗਿਆ। ਉਨ੍ਹਾਂ ਕਿਹਾ ਕਿ ਇਸ ਜ਼ਮੀਨ ’ਤੇ ਕਿਸੇ ਵੀ ਬਾਹਰਲੇ ਵਿਅਕਤੀ ਨੂੰ ਕਾਬਜ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਚਰਨਜੀਤ ਸਿੰਘ, ਜਗਤਾਰ ਸਿੰਘ, ਬੂਟਾ ਸਿੰਘ, ਜਗਸੀਰ ਸਿੰਘ ਸੀਰਾ ਬਲਾਕ ਪ੍ਰਧਾਨ ਸ਼ਹਿਣਾ, ਦਰਸ਼ਨ ਸਿੰਘ ਮਹਿਤਾ, ਪ੍ਰੀਤਮ ਸਿੰਘ, ਕਾਲਾ ਸਿੰਘ ਸਿੱਧੂ, ਗੁਰਮੇਲ ਸਿੰਘ ਚੂੰਘਾਂ, ਮਹਿੰਗਾ ਸਿੰਘ ਚੂੰਘਾਂ, ਲਛਮਣ ਸਿੰਘ ਉਗੋਕੇ, ਰਾਜਵਿੰਦਰ ਸਿੰਘ ਮੱਲੀ, ਮਾਸਟਰ ਰਣਜੀਤ ਸਿੰਘ ਢੁੱਲੇਵਾਲ ਅਤੇ ਬਲਵੀਰ ਸਿੰਘ ਆਦਿ ਹਾਜ਼ਰ ਸਨ।

Advertisement
Advertisement
Show comments