ਕਿਸਾਨ ਆਗੂ ਸੁੱਖ ਗਿੱਲ ਧਰਮਕੋਟ ਪੁਲੀਸ ਵਲੋਂ ਕਾਬੂ ਹਰਦੀਪ ਸਿੰਘ
ਕਿਸਾਨ ਆਗੂ ਅਤੇ ਫਤਿਹ ਇੰਮੀਗ੍ਰੇਸ਼ਨ ਦੇ ਹਿੱਸੇਦਾਰ ਸੁਖਵਿੰਦਰ ਸਿੰਘ ਉਰਫ਼ ਸੁੱਖ ਗਿੱਲ ਨੂੰ ਅੱਜ ਪੁਲੀਸ ਨੇ ਉਨ੍ਹਾਂ ਦੇ ਜੱਦੀ ਪਿੰਡ ਤੋਤਾ ਸਿੰਘ ਵਾਲਾ ਤੋਂ ਹਿਰਾਸਤ ਵਿੱਚ ਲਏ ਜਾਣ ਦੀ ਸੂਚਨਾ ਹੈ। ਆਗੂ ਨੇ ਅੱਜ ਕੱਲ੍ਹ ਆਪਣੀ ਰਿਹਾਇਸ਼ ਚੰਡੀਗੜ੍ਹ ਰੱਖੀ ਹੋਈ...
Advertisement
ਕਿਸਾਨ ਆਗੂ ਅਤੇ ਫਤਿਹ ਇੰਮੀਗ੍ਰੇਸ਼ਨ ਦੇ ਹਿੱਸੇਦਾਰ ਸੁਖਵਿੰਦਰ ਸਿੰਘ ਉਰਫ਼ ਸੁੱਖ ਗਿੱਲ ਨੂੰ ਅੱਜ ਪੁਲੀਸ ਨੇ ਉਨ੍ਹਾਂ ਦੇ ਜੱਦੀ ਪਿੰਡ ਤੋਤਾ ਸਿੰਘ ਵਾਲਾ ਤੋਂ ਹਿਰਾਸਤ ਵਿੱਚ ਲਏ ਜਾਣ ਦੀ ਸੂਚਨਾ ਹੈ। ਆਗੂ ਨੇ ਅੱਜ ਕੱਲ੍ਹ ਆਪਣੀ ਰਿਹਾਇਸ਼ ਚੰਡੀਗੜ੍ਹ ਰੱਖੀ ਹੋਈ ਹੈ ਅਤੇ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਮੁਹਾਲੀ ਵਿਖੇ ਚੱਲ ਰਹੇ ਕੌਮੀ ਇੰਨਸਾਫ ਮੋਰਚੇ ’ਚ ਸਰਗਰਮ ਸੀ।
ਪਿੰਡ ਬਾਜੇਕੇ ਨਿਵਾਸੀ ਬਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਹੋਈ ਜਾਂਚ ਪੜਤਾਲ ਤੋਂ ਬਾਅਦ 27 ਅਗਸਤ ਨੂੰ ਕਿਸਾਨ ਆਗੂ ਉਪਰ ਥਾਣਾ ਧਰਮਕੋਟ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਉਸ ’ਤੇ ਵਿਦੇਸ਼ ਭੇਜਣ ਦੇ ਨਾਮ ’ਤੇ 18 ਲੱਖ ਰੁਪਏ ਦੀ ਠੱਗੀ ਦਾ ਦੋਸ਼ ਹੈ।
ਬੀਤੀ ਸ਼ਾਮ ਕਿਸਾਨ ਆਗੂ ਆਪਣੇ ਪਰਿਵਾਰ ਨੂੰ ਮਿਲਣ ਪਿੰਡ ਆਇਆ ਹੋਇਆ ਸੀ। ਪੁਲੀਸ ਨੂੰ ਜਦੋਂ ਉਸ ਦੇ ਪਿੰਡ ਤੋਤਾ ਸਿੰਘ ਵਾਲਾ ਆਉਣ ਦੀ ਸੂਹ ਮਿਲੀ ਤਾਂ ਅੱਜ ਤੜਕਸਾਰ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਥਾਣਾ ਮੁਖੀ ਗੁਰਮੇਲ ਸਿੰਘ ਨੇ ਸਪੰਰਕ ਕਰਨ ਤੇ ਸੁੱਖ ਗਿੱਲ ਦੀ ਗ੍ਰਿਫ਼ਤਾਰੀ ਸਬੰਧੀ ਗੋਲਮੋਲ ਜਵਾਬ ਦਿੱਤਾ। ਜਦੋਂ ਕਿ ਸ਼ਿਕਾਇਤਕਰਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਖ਼ੁਦ ਸੁੱਖ ਗਿੱਲ ਨੂੰ ਪਿੰਡ ਤੋਂ ਗ੍ਰਿਫ਼ਤਾਰ ਕਰਵਾਇਆ ਹੈ।
Advertisement