ਪਰਾਲੀ ਸਾੜਨ ਵਾਲੇ ਕਿਸਾਨ ਨੂੰ ਜੁਰਮਾਨਾ
ਜ਼ਿਲ੍ਹੇ ਦੇ ਪਿੰਡ ਆਹਲੂਪੁਰ ਦੇ ਕਿਸਾਨ ਜੋਗਿੰਦਰ ਸਿੰਘ ਖਿਲਾਫ਼ ਪਰਾਲੀ ਨੂੰ ਅੱਗ ਲਗਾਉਣ ਲਈ ਜੁਰਮਾਨੇ ਵਜੋਂ 5 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਗਿਆ ਹੈ। ਜ਼ਿਲ੍ਹੇ ਵਿੱਚ ਪਹਿਲੀ ਵਾਰ ਕਿਸੇ ਕਿਸਾਨ ਦਾ ਅੱਗ ਲਾਉਣ ਲਈ ਚਲਾਨ ਕੱਟਿਆ ਗਿਆ। ਮਾਨਸਾ ਜ਼ਿਲ੍ਹੇ ਦੇ...
Advertisement
ਜ਼ਿਲ੍ਹੇ ਦੇ ਪਿੰਡ ਆਹਲੂਪੁਰ ਦੇ ਕਿਸਾਨ ਜੋਗਿੰਦਰ ਸਿੰਘ ਖਿਲਾਫ਼ ਪਰਾਲੀ ਨੂੰ ਅੱਗ ਲਗਾਉਣ ਲਈ ਜੁਰਮਾਨੇ ਵਜੋਂ 5 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਗਿਆ ਹੈ। ਜ਼ਿਲ੍ਹੇ ਵਿੱਚ ਪਹਿਲੀ ਵਾਰ ਕਿਸੇ ਕਿਸਾਨ ਦਾ ਅੱਗ ਲਾਉਣ ਲਈ ਚਲਾਨ ਕੱਟਿਆ ਗਿਆ। ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਤੋਂ ਐੱਸਡੀਐੱਮ ਡਾ. ਅਜੀਤ ਪਾਲ ਸਿੰਘ ਚਹਿਲ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪ੍ਰਾਪਤ ਹੋਈ ਸੈਟੇਲਾਈਟ ਲੋਕੇਸ਼ਨ ਅਨੁਸਾਰ ਪਿੰਡ ਆਹਲੂਪੁਰ ਵਿੱਚ ਇੱਕ ਖੇਤ ਵਿੱਚ ਪਰਾਲੀ ਨੂੰ ਅੱਗ ਲਾਉਣ ਸਬੰਧੀ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਸਬੰਧਤ ਨੋਡਲ ਅਫ਼ਸਰ ਜਗਸੀਰ ਸਿੰਘ ਲਾਇਨਮੈਨ ਪੀ.ਐਸ.ਪੀ.ਸੀ.ਐਲ, ਸਹਾਇਕ ਨੋਡਲ ਅਫਸਰ ਲਖਵਿੰਦਰ ਸਿੰਘ, ਸਕੱਤਰ ਕੋ-ਆਪ੍ਰੇਟਿਵ ਸੋਸਾਇਟੀ ਸਰਦੂਲਗੜ੍ਹ ਅਤੇ ਕਲੱਸਟਰ ਅਫਸਰ ਗਗਨਦੀਪ, ਭੂਮੀ ਰੱਖਿਆ ਅਫਸਰ ਗਣੇਸ਼ਵਰ ਕੁਮਾਰ, ਐੱਸਐੱਚਓ ਸਰਦੂਲਗੜ੍ਹ ਪੁਲੀਸ ਪਾਰਟੀ ਸਮੇਤ ਮੌਕਾ ਵੇਖਣ ਪੁੱਜੇ। ਉਨ੍ਹਾਂ ਦੱਸਿਆ ਕਿ ਜੋਗਿੰਦਰ ਸਿੰਘ ਪੁੱਤਰ ਦਲੀਪ ਸਿੰਘ ਵੱਲੋਂ ਪਰਾਲੀ ਨੂੰ ਅੱਗ ਲਗਾਈ ਗਈ ਸੀ, ਜਿਸ ਉਪਰੰਤ ਸਰਕਾਰੀ ਹਦਾਇਤਾਂ ਅਨੁਸਾਰ ਕਿਸਾਨ ਦਾ ਚਲਾਨ 5000 ਰੁਪਏ ਦਾ ਕੱਟਿਆ ਗਿਆ ਅਤੇ ਪੁਲੀਸ ਵਿਭਾਗ ਵੱਲੋਂ ਕਿਸਾਨ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਐੱਸਡੀਐੱਮ ਸਰਦੂਲਗੜ੍ਹ ਡਾ. ਅਜੀਤ ਪਾਲ ਚਹਿਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਨਾ ਲਾਈ ਜਾਵੇ।
Advertisement
Advertisement