ਕੰਧ ਡਿੱਗਣ ਕਾਰਨ ਕਿਸਾਨ ਦੀ ਮੌਤ
ਪਿੰਡ ਜਵਾਹਰਕੇ ਵਿਚ ਸਾਈਕਲ ’ਤੇ ਜਾ ਰਹੇ ਇਕ ਕਿਸਾਨ ਉਤੇ ਕੰਧ ਡਿੱਗ ਗਈ ਜਿਸ ਨਾਲ ਉਸ ਦੀ ਮੌਤ ਹੋ ਗਈ ਹੈ। ਕਿਸਾਨ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਵਾਹਰਕੇ ਦਾ...
Advertisement
ਪਿੰਡ ਜਵਾਹਰਕੇ ਵਿਚ ਸਾਈਕਲ ’ਤੇ ਜਾ ਰਹੇ ਇਕ ਕਿਸਾਨ ਉਤੇ ਕੰਧ ਡਿੱਗ ਗਈ ਜਿਸ ਨਾਲ ਉਸ ਦੀ ਮੌਤ ਹੋ ਗਈ ਹੈ। ਕਿਸਾਨ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਵਾਹਰਕੇ ਦਾ ਕਿਸਾਨ ਜਗਜੀਵਨ ਸਿੰਘ (52) ਸਾਈਕਲ ’ਤੇ ਖੇਤ ਜਾ ਰਿਹਾ ਸੀ, ਜਦੋਂ ਉਹ ਪਿੰਡ ਦੀ ਮੇਨ ਸੜਕ ’ਤੇ ਭੱਠੇ ਦੀਆਂ ਇੱਟਾਂ ਦੇ ਸਟੋਰ ਕੋਲੋਂ ਦੀ ਲੰਘਣ ਲੱਗਿਆ ਤਾਂ ਸਾਰੀ ਕੰਧ ਉਸ ’ਤੇ ਆ ਡਿੱਗੀ ਅਤੇ ਕਿਸਾਨ ਜਗਜੀਵਨ ਸਿੰਘ ਕੰਧ ਦੇ ਮਲਬੇ ਹੇਠ ਆ ਕੇ ਦੱਬਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇੱਟਾਂ ਦੇ ਇਸ ਸਟੋਰ ਦੀ ਇਹ ਕੰਧ ਕਾਫ਼ੀ ਪੁਰਾਣੀ ਸੀ, ਮੀਂਹਾਂ ਕਾਰਨ ਉਸ ਦੀ ਨੀਂਹ ਧਸ ਗਈ ਅਤੇ ਕੰਧ ਸੜਕ ਉਤੇ ਡਿੱਗ ਪਈ, ਜਿਸ ਦੀ ਲਪੇਟ ਵਿਚ ਕਿਸਾਨ ਆ ਗਿਆ।
Advertisement
Advertisement