ਫ਼ਰੀਦਕੋਟ ਪੁਲੀਸ ਨੇ ਨਾਜਾਇਜ਼ ਸ਼ਰਾਬ ਦਾ ਟਰੱਕ ਫੜਿਆ
                    ਫ਼ਰੀਦਕੋਟ ਪੁਲੀਸ ਅਤੇ ਐਕਸਾਈਜ ਵਿਭਾਗ ਨੇ ਸਾਂਝੇ ਅਪਰੇਸ਼ਨ ਦੌਰਾਨ ਸ਼ਰਾਬ ਤਸਕਰੀ ਖ਼ਿਲਾਫ਼ ਇੱਕ ਵੱਡੀ ਕਾਰਵਾਈ ਕਰਦਿਆਂ ਇੱਕ ਟਰੱਕ ਨਾਜਾਇਜ਼ ਸ਼ਰਾਬ ਨਾਲ ਭਰਿਆ ਫੜਿਆ ਹੈ, ਜਿਸ ਵਿੱਚ 880 ਪੇਟੀਆਂ ਸਨ। ਟਰੱਕ ਦਾ ਡਰਾਈਵਰ ਰਾਜਸਥਾਨ ਦੇ ਬਾੜਮੇੜ ਜ਼ਿਲ੍ਹੇ ਨਾਲ ਸਬੰਧਤ ਹੈ, ਜਿਸ...
                
        
        
    
                 Advertisement 
                
 
            
        ਫ਼ਰੀਦਕੋਟ ਪੁਲੀਸ ਅਤੇ ਐਕਸਾਈਜ ਵਿਭਾਗ ਨੇ ਸਾਂਝੇ ਅਪਰੇਸ਼ਨ ਦੌਰਾਨ ਸ਼ਰਾਬ ਤਸਕਰੀ ਖ਼ਿਲਾਫ਼ ਇੱਕ ਵੱਡੀ ਕਾਰਵਾਈ ਕਰਦਿਆਂ ਇੱਕ ਟਰੱਕ ਨਾਜਾਇਜ਼ ਸ਼ਰਾਬ ਨਾਲ ਭਰਿਆ ਫੜਿਆ ਹੈ, ਜਿਸ ਵਿੱਚ 880 ਪੇਟੀਆਂ ਸਨ। ਟਰੱਕ ਦਾ ਡਰਾਈਵਰ ਰਾਜਸਥਾਨ ਦੇ ਬਾੜਮੇੜ ਜ਼ਿਲ੍ਹੇ ਨਾਲ ਸਬੰਧਤ ਹੈ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਐੱਸਐੱਸਪੀ ਫਰੀਦਕੋਟ ਡਾ. ਪ੍ਰੱਗਿਆ ਜੈਨ ਨੇ ਦੱਸਿਆ ਕਿ ਪੁਲੀਸ ਟੀਮ ਨੇ ਪੰਜਗਰਾਈਂ ਵਿੱਚ ਨਾਕਾ ਲਾਇਆ ਹੋਇਆ ਸੀ ਤਾਂ ਸੂਚਨਾ ਮਿਲੀ ਕਿ ਰਾਜਸਥਾਨ ਤੋਂ ਭਾਰੀ ਮਾਤਰਾ ਵਿੱਚ ਟਰੱਕ ਰਾਹੀ ਨਾਜਾਇਜ਼ ਸ਼ਰਾਬ ਆ ਰਹੀ ਹੈ। ਉਸ ਨੂੰ ਰੋਕਕੇ ਤਲਾਸ਼ੀ ਲਈ ਤਾਂ ਉਸ ਵਿਚੋਂ 880 ਪੇਟੀਆਂ ਸ਼ਰਾਬ ਦੀਆਂ ਬਰਾਮਦ ਹੋਈਆਂ। ਇਸ ਸਬੰਧੀ ਥਾਣਾ ਸਦਰ ਕੋਟਕਪੂਰਾ ਵਿੱਚ ਐਕਸਾਈਜ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
                 Advertisement 
                
 
            
        
                 Advertisement 
                
 
            
        