ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਫ਼ਰੀਦਕੋਟ ਪੁਲੀਸ ਵੱਲੋਂ ਨਸ਼ੀਲੇ ਪਦਾਰਥ ਨਸ਼ਟ

ਐੱਨਡੀਪੀਐੱਸ ਦੇ 77 ਕੇਸਾਂ ’ਚ ਜ਼ਬਤ ਕੀਤੇ ਸਨ ਨਸ਼ੀਲੇ ਪਦਾਰਥ: ਐੱਸਐੱਸਪੀ
Advertisement

ਪੱਤਰ ਪ੍ਰੇਰਕ

ਜੈਤੋ, 27 ਜੂਨ

Advertisement

ਐੱਸਐੱਸਪੀ ਫ਼ਰੀਦਕੋਟ ਡਾ. ਪ੍ਰੱਗਿਆ ਜੈਨ ਦੀ ਨਿਗਰਾਨੀ ਹੇਠ ਜ਼ਿਲ੍ਹਾ ਲੈਵਲ ਡਰੱਗ ਡਿਸਪੋਜ਼ਲ ਕਮੇਟੀ ਦੇ ਮੈਂਬਰਾਂ ਵੱਲੋਂਪਿੰਡ ਦਲ ਸਿੰਘ ਵਾਲਾ ’ਚ ਸਥਿਤ ਪਾਵਰ ਪਲਾਟ ’ਚ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ। ਇਨ੍ਹਾਂ ਨਸ਼ਿਆਂ ਵਿੱਚ 3 ਕਿਲੋ ਤੋਂ ਵੱਧ ਹੈਰੋਇਨ, 175 ਕਿਲੋ 200 ਗ੍ਰਾਮ ਪੋਸਤ, 20430 ਨਸ਼ੀਲੀਆਂ ਗੋਲੀਆਂ, 930 ਕੈਪਸੂਲ, 21 ਕਿਲੋ 850 ਗ੍ਰਾਮ ਗਾਂਜਾ, 880 ਗ੍ਰਾਮ ਚਰਸ ਅਤੇ 350 ਬੋਤਲਾਂ ਨਸ਼ਟ ਕੀਤੀਆਂ ਗਈਆਂ।

ਐੱਸਐੱਸਪੀ ਨੇ ਮੀਡੀਆ ਨੂੰ ਦੱਸਿਆ ਕਿ ਨਸ਼ੇ ਦੀ ਇਹ ਭਾਰੀ ਮਾਤਰਾ 77 ਐਨਡੀਪੀਐੱਸ ਮਾਮਲਿਆਂ ਨਾਲ ਸਬੰਧਤ ਸੀ, ਜਿਸ ਨੂੰ ਕਿ ਪੂਰੀ ਪਾਰਦਰਸ਼ਤਾ ਨਾਲ ਨਸ਼ਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਫ਼ਰੀਦਕੋਟ ਪੁਲੀਸ ਵੱਲੋਂ ਐਨਡੀਪੀਐਸ ਐਕਟ ਤਹਿਤ ਦਰਜ 10 ਮੁਕੱਦਮਿਆਂ ਵਿੱਚ ਬਰਾਮਦ ਹੋਈ 12 ਕਿਲੋ 400 ਗ੍ਰਾਮ ਅਫ਼ੀਮ ਨੂੰ ‘ਸਰਕਾਰੀ ਅਫ਼ੀਮ ਅਤੇ ਐਲਕਲੋਇਡ ਫੈਕਟਰੀ ਨੀਮਚ (ਮੱਧ ਪ੍ਰਦੇਸ਼)’ ਵਿੱਚ ਜਮ੍ਹਾ ਕਰਵਾਇਆ ਗਿਆ ਸੀ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਪੂਰੀ ਤਰ੍ਹਾਂ ਕਾਰਗਰ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਮੁਹਿੰਮ ਦੌਰਾਨ ਫ਼ਰੀਦਕੋਟ ਪੁਲੀਸ ਵੱਲੋਂ ਮਾਰਚ 2025 ਤੋ ਲੈ ਕੇ ਹੁਣ ਤੱਕ 346 ਮੁਕੱਦਮੇ ਦਰਜ ਕਰਕੇ 517 ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਪਿਛਲੇ 10 ਮਹੀਨਿਆਂ ਦੌਰਾਨ ਨਸ਼ਾ ਤਸਕਰਾ ਦੀ 4 ਕਰੋੜ 90 ਲੱਖ ਤੋ ਜ਼ਿਆਦਾ ਕੀਮਤ ਦੀ ਜਾਇਦਾਦ ਸਬੰਧਿਤ ਅਥਾਰਟੀ ਪਾਸੋਂ ਮਨਜ਼ੂਰੀ ਹਾਸਿਲ ਕਰਨ ਉਪਰੰਤ ਫ਼ਰੀਜ ਕਰਵਾਈ ਗਈ ਹੈ।

Advertisement