ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੀਨੀਅਰ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ

ਬਾਬਾ ਮੋਨੀ ਜੀ ਮਹਾਰਾਜ ਕਾਲਜ ਆਫ਼ ਨਰਸਿੰਗ ਲਹਿਰਾ ਮੁਹੱਬਤ (ਬਠਿੰਡਾ) ਦੇ ਜੂਨੀਅਰ ਵਿਦਿਆਰਥੀਆਂ ਵੱਲੋਂ ਸੀਨੀਅਰ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਗੀਤ, ਭੰਗੜਾ, ਸ਼ੇਅਰੋ-ਸ਼ੇਅਰੀ, ਗਰੁੱਪ ਤੇ ਸੋਲੋ ਨਾਚ, ਲੰਮੀ ਹੇਕ ਵਾਲੇ ਗੀਤ, ਸਕਿੱਟ, ਨਾਟਕ, ਕੋਰਿਓਗ੍ਰਾਫੀ...
ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਗੋਇਲ
Advertisement

ਬਾਬਾ ਮੋਨੀ ਜੀ ਮਹਾਰਾਜ ਕਾਲਜ ਆਫ਼ ਨਰਸਿੰਗ ਲਹਿਰਾ ਮੁਹੱਬਤ (ਬਠਿੰਡਾ) ਦੇ ਜੂਨੀਅਰ ਵਿਦਿਆਰਥੀਆਂ ਵੱਲੋਂ ਸੀਨੀਅਰ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਗੀਤ, ਭੰਗੜਾ, ਸ਼ੇਅਰੋ-ਸ਼ੇਅਰੀ, ਗਰੁੱਪ ਤੇ ਸੋਲੋ ਨਾਚ, ਲੰਮੀ ਹੇਕ ਵਾਲੇ ਗੀਤ, ਸਕਿੱਟ, ਨਾਟਕ, ਕੋਰਿਓਗ੍ਰਾਫੀ ਅਤੇ ਕਵਿਤਾਂ ਪੇਸ਼ ਕੀਤੀਆਂ। ਇਸ ਮੌਕੇ ਮਿਸ ਅਤੇ ਮਿਸਟਰ ਫੇਅਰਵੈੱਲ ਦਾ ਤਾਜ ਕਸ਼ਿਸ਼, ਸੁਮਨਪ੍ਰੀਤ ਕੌਰ ਅਤੇ ਐਮ ਅਮਾਰ ਸਿਰ ਸਜਿਆ। ਪ੍ਰਿੰਸੀਪਲ ਮੈਰੀ ਡੈਸਨ ਫਰਾਂਸਿਸ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵਾਈਸ ਪ੍ਰਿੰਸੀਪਲ ਸ਼ਿਖਾ ਚੋਪੜਾ, ਸਹਾਇਕ ਪ੍ਰੋ. ਕੁਲਦੀਪ ਕੌਰ, ਸ਼ਿਵਾਲੀ ਸ਼ਰਮਾ ਤੇ ਨਵਦੀਪ ਕੌਰ, ਲੈਕਚਰਾਰ ਪੂਨਮ, ਕਲੀਨਿਕਲ ਸਟਾਫ ਦੇ ਜ਼ਰਨਿਗਾ, ਕਮਲਜੀਤ ਕੌਰ ਬਾਠ, ਸ਼ਿਵਾਨੀ, ਯਸ਼ਲੀਨ ਕੌਰ, ਲਵਪ੍ਰੀਤ ਕੌਰ, ਪਲਵੀ, ਲਖਵਿੰਦਰ ਕੌਰ, ਸੰਜਨਾ, ਮਹਿਕਪ੍ਰੀਤ ਕੌਰ, ਹਰਮਨਪ੍ਰੀਤ ਕੌਰ, ਅਮਨਦੀਪ ਕੌਰ, ਆਂਚਲ, ਨਹੀਸ਼ਨਾ ਅਤੇ ਤੇਜਵਿੰਦਰ ਸਿੰਘ ਆਦਿ ਹਾਜ਼ਰ ਸਨ।

Advertisement
Advertisement
Show comments