ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਮਨ ਮੈਡੀਕੋਜ਼ ਦੇ ਮੁਲਾਜ਼ਮ ਸਿਮਰਨਜੀਤ ਦੇ ਪਰਿਵਾਰ ਨੇ ਮੰਗਿਆਂ ਇਨਸਾਫ਼

ਪੁਲੀਸ ’ਤੇ ਗਲਤ ਮੁਕੱਦਮਾ ਦਰਜ ਕਰਨ ਦੇ ਇਲਜ਼ਾਮ
ਵਾਰਡ ਦਾ ਕੌਂਸਲਰ ਚਮਕੌਰ ਸਿੰਘ ਅਤੇ ਲੜਕੇ ਦੇ ਮਾਤਾ ਪਿਤਾ ਤੇ ਮੁਹੱਲੇ ਦੇ ਲੋਕ ਇਨਸਾਫ ਦੀ ਮੰਗ ਕਰਦੇ ਹੋਏ।ਫੋਟੋ: ਹਰਦੀਪ ਸਿੰਘ
Advertisement

ਲੰਘੇ ਕੱਲ੍ਹ ਪੁਲੀਸ ਵਲੋਂ ਅਮਨ ਮੈਡੀਕੋਜ਼ ਉੱਤੇ ਕੀਤੀ ਛਾਪਾਮਾਰੀ ਦੌਰਾਨ ਕਾਬੂ ਕੀਤੇ ਗਏ ਦੁਕਾਨ ਦੇ ਮੁਲਾਜ਼ਮ ਸਿਮਰਨਜੀਤ ਸਿੰਘ ਦਾ ਪਰਿਵਾਰ ਅਤੇ ਮੁਹੱਲਾ ਨਿਵਾਸੀਆਂ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਪੱਤਰ ਸੌਂਪਕੇ ਇਨਸਾਫ ਦੀ ਮੰਗ ਕੀਤੀ ਹੈ।

ਪਰਿਵਾਰ ਨੇ ਪੁਲੀਸ ਉੱਤੇ ਉਨ੍ਹਾਂ ਦੇ ਲੜਕੇ ਤੇ ਝੂਠਾ ਅਤੇ ਗਲਤ ਮੁਕੱਦਮਾ ਦਰਜ ਕਰਨ ਦੇ ਦੋਸ਼ ਲਗਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲੜਕੇ ਦਾ ਨਸ਼ੇ ਵਾਲੀਆਂ ਦਵਾਈਆਂ ਦੀ ਖਰੀਦ ਵੇਚ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

Advertisement

ਦੂਜੇ ਪਾਸੇ ਅਮਨ ਮੈਡੀਕੋਜ਼ ਦਾ ਮਾਲਕ ਸੁਖਦੇਵ ਸਿੰਘ ਜੋ ਕਿ ਕੱਲ੍ਹ ਦੀ ਪੁਲੀਸ ਕਾਰਵਾਈ ਤੋਂ ਬਾਅਦ ਰੂਪੋਸ਼ ਹੋ ਗਿਆ ਸੀ ਬਾਰੇ ਚਰਚਾ ਹੈ ਕਿ ਉਹ ਵਿਦੇਸ਼ ਇੰਗਲੈਂਡ ਚਲਾ ਗਿਆ ਹੈ। ਅੱਜ ਲੜਕੇ ਦੇ ਘਰ ਮੁਹੱਲਾ ਭਾਈ ਕਾ ਖੂਹ ਵਾਰਡ ਨੰਬਰ 3 ਵਿਖੇ ਵਾਰਡ ਦੇ ਕੌਂਸਲਰ ਚਮਕੌਰ ਸਿੰਘ ਅਤੇ ਬਾਬਾ ਜੀਵਨ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸੂਬਾ ਸਿੰਘ ਦੀ ਅਗਵਾਈ ਹੇਠ ਇਕੱਠੇ ਹੋਏ ਵੱਡੀ ਗਿਣਤੀ ਵਿੱਚ ਲੋਕਾਂ ਨੇ ਪੁਲੀਸ ਦੀ ਇਸ ਧੱਕੇਸ਼ਾਹੀ ਦੀ ਕਰੜੀ ਨਿੰਦਾ ਕੀਤੀ ਅਤੇ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ।

ਲੜਕੇ ਸਿਮਰਨਜੀਤ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੇ ਇਸ ਮੌਕੇ ਦੱਸਿਆ ਕਿ ਉਸਦਾ ਲੜਕਾ ਅਮਨ ਮੈਡੀਕੋਜ਼ ਵਿਖੇ ਮਹਿਜ਼ ਦੋ ਮਹੀਨੇ ਪਹਿਲਾਂ ਹੀ ਬਤੌਰ ਸਫ਼ਾਈ ਸੇਵਕ ਭਰਤੀ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਹ ਖੁਦ ਸਬਜ਼ੀ ਵਾਲ਼ੀ ਦੁਕਾਨ ਉੱਤੇ ਮਜ਼ਦੂਰੀ ਕਰਦਾ ਹੈ ਅਤੇ ਲੜਕੇ ਦੀ ਮਾਤਾ ਘਰਾਂ ਵਿੱਚ ਸਾਫ਼ ਸਫ਼ਾਈ ਦਾ ਕੰਮ ਕਰਦੀ ਹੈ।

ਪਿਤਾ ਨੇ ਦੋਸ਼ ਲਾਇਆ ਕਿ ਮੈਡੀਕਲ ਸਟੋਰ ਮਾਲਕ ਨੇ ਉਸਦੇ ਲੜਕੇ ਨੂੰ ਬਲੀ ਦਾ ਬੱਕਰਾ ਬਣਾਇਆ ਅਤੇ ‘ਆਪ’ ਵਿਦੇਸ਼ ਇੰਗਲੈਂਡ ਚਲਾ ਗਿਆ ਹੈ। ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਪਰਿਵਾਰ ਆਰਥਿਕ ਤੌਰ ਉੱਤੇ ਬਹੁਤ ਕਮਜ਼ੋਰ ਹੈ ਅਤੇ ਰਲਮਿਲ ਕੇ ਆਪਣਾ ਜੀਵਨ ਨਿਰਬਾਹ ਕਰ ਰਿਹਾ ਹੈ।

ਹਲਕਾ ਡੀਐਸਪੀ ਰਾਜੇਸ਼ ਠਾਕੁਰ ਦਾ ਕਹਿਣਾ ਸੀ ਕਿ ਪਰਿਵਾਰ ਦੀ ਮੰਗ ਉੱਤੇ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਕੋਈ ਬੇਗੁਨਾਹ ਪਾਇਆ ਗਿਆ ਤਾਂ ਉਸ ਉੱਤੇ ਦਰਜ ਮੁਕੱਦਮਾ ਰੱਦ ਹੋ ਸਕਦਾ ਹੈ।

 

Advertisement
Tags :
Aman Medicos incidentcrime incidentfamily demands justicejustice for Simranjeetlaw and order issuelocal news updatepublic protestpunjab newsSimranjeet employee casevictim family appeal
Show comments