ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੀਨਾਕਸ਼ੀ ਕਤਲ ਮਾਮਲੇ ’ਚ ਪਰਿਵਾਰ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਮੰਗੀ

ਸ਼ਹਿਰ ਦੇ ਵਾਰਡ ਨੰਬਰ-10 ਦੀ ਮੀਨਾਕਸ਼ੀ ਜਿੰਦਲ ਦੇ ਕਤਲ ਤੋਂ 20 ਦਿਨਾਂ ਬਾਅਦ ਅੱਜ ਮੁਲਜ਼ਮਾਂ ਦੀ ਗ੍ਰਿਫ਼ਤਾਰ ਨਾ ਹੋਣ ’ਤੇ ਮਾਪਿਆਂ ਨੇ ਆਪਣਾ ਥਾਣਾ ਸਿਟੀ-2 ਮਾਨਸਾ ਦੀ ਪੁਲੀਸ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਮਾਪਿਆਂ ਨੇ ਪ੍ਰੈੱਸ ਕਾਨਫਰੰਸ ਕਰ ਕੇ...
ਮੀਡੀਆ ਨੂੰ ਸੰਬੋਧਨ ਕਰਦੇ ਹੋਏ ਮ੍ਰਿਤਕਾ ਦੇ ਪਿਤਾ ਕੁਲਵੰਤ ਰਾਏ ਤੇ ਹੋਰ। -ਫੋਟੋ:ਸੁਰੇਸ਼
Advertisement

ਸ਼ਹਿਰ ਦੇ ਵਾਰਡ ਨੰਬਰ-10 ਦੀ ਮੀਨਾਕਸ਼ੀ ਜਿੰਦਲ ਦੇ ਕਤਲ ਤੋਂ 20 ਦਿਨਾਂ ਬਾਅਦ ਅੱਜ ਮੁਲਜ਼ਮਾਂ ਦੀ ਗ੍ਰਿਫ਼ਤਾਰ ਨਾ ਹੋਣ ’ਤੇ ਮਾਪਿਆਂ ਨੇ ਆਪਣਾ ਥਾਣਾ ਸਿਟੀ-2 ਮਾਨਸਾ ਦੀ ਪੁਲੀਸ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਮਾਪਿਆਂ ਨੇ ਪ੍ਰੈੱਸ ਕਾਨਫਰੰਸ ਕਰ ਕੇ ਦੋਸ਼ ਲਾਇਆ ਕਿ ਮਾਨਸਾ ਪੁਲੀਸ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ, ਉਨ੍ਹਾਂ ਦੀ ਧੀ ਦਾ ਕਤਲ ਉਸ ਦੇ ਸਹੁਰਿਆਂ ਨੇ ਕਰਕੇ ਨਹਿਰ ਵਿੱਚ ਸੁੱਟ ਦਿੱਤਾ ਸੀ ਪਰ ਹੁਣ ਤੱਕ ਸਹੁਰੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਮ੍ਰਿਤਕਾ ਮੀਨਾਕਸ਼ੀ ਜਿੰਦਲ ਦੇ ਪਿਤਾ ਕੁਲਵੰਤ ਰਾਏ ਸਿੰਗਲਾ ਵਾਸੀ ਰਤਨਗੜ੍ਹ (ਰੋਪੜ) ਨੇ ਦੱਸਿਆ ਕਿ ਉਹ ਬੁਢਲਾਡਾ ਨਾਲ ਸਬੰਧਤ ਹਨ ਅਤੇ ਲਗਪਗ 24 ਸਾਲ ਪਹਿਲਾਂ ਉਨ੍ਹਾਂ ਨੇ ਆਪਣੀ ਧੀ ਮੀਨਾਕਸ਼ੀ ਦਾ ਵਿਆਹ ਮਾਨਸਾ ਸ਼ਹਿਰ ਦੇ ਵਾਰਡ ਨੰਬਰ-10 ਦੇ ਰਾਜੀਵ ਕੁਮਾਰ ਮਾਨਾਂਵਾਲਾ ਨਾਲ ਕੀਤਾ ਸੀ। ਉਸ ਨੇ ਦੋਸ਼ ਲਗਾਇਆ ਕਿ ਪਹਿਲਾਂ ਮੀਨਾਕਸ਼ੀ ਦੇ ਸਹੁਰਿਆਂ ਨੇ ਲਗਭਗ 5.5 ਕਰੋੜ ਰੁਪਏ ਵਿੱਚ ਦੋ ਘਰ ਖਰੀਦੇ ਸਨ, ਜਿਨ੍ਹਾਂ ਦੀਆਂ ਰਜਿਸਟ੍ਰੇਸ਼ਨਾਂ 31 ਅਕਤੂਬਰ ਨੂੰ ਹੋਣੀਆਂ ਹਨ। ਉਨ੍ਹਾਂ ਦੱਸਿਆ ਕਿ ਮੀਨਾਕਸ਼ੀ ਨੂੰ ਉਸ ਦੇ ਸਹੁਰਿਆਂ ਨੇ ਉਸ ਦੇ ਮਾਮੇ ਦੇ ਪਰਿਵਾਰ ਤੋਂ ਪੈਸੇ ਲਿਆਉਣ ਲਈ ਕਿਹਾ ਸੀ। ਜਦੋਂ ਮੀਨਾਕਸ਼ੀ ਨੇ ਪੈਸੇ ਨਾ ਦੇਣ ਬਾਰੇ ਆਪਣੇ ਸਹੁਰਿਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਉਸ ਨੂੰ ਘਰ ਵਿੱਚ ਹੀ ਕੁੱਟ-ਕੁੱਟ ਕੇ ਮਾਰ ਦਿੱਤਾ ਅਤੇ ਬਾਅਦ ਵਿੱਚ ਉਸਨੂੰ ਨਹਿਰ ਵਿੱਚ ਸੁੱਟ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਘਟਨਾ 24 ਸਤੰਬਰ ਨੂੰ ਵਾਪਰੀ ਸੀ ਅਤੇ ਮੀਨਾਕਸ਼ੀ ਦੀ ਲਾਸ਼ 29 ਸਤੰਬਰ ਨੂੰ ਸਿਰਸਾ ਦੇ ਇੱਕ ਪਿੰਡ ’ਚੋਂ ਨਹਿਰ ਵਿੱਚੋਂ ਬਰਾਮਦ ਹੋਈ ਸੀ। ਪੀੜਤ ਪਰਿਵਾਰ ਦੇ ਸਮਰਥਨ ਵਿੱਚ ਆਏ ਕਾਂਗਰਸੀ ਆਗੂ ਸਤਪਾਲ ਸਿੰਘ ਮੂਲੇਵਾਲਾ, ਕੌਂਸਲਰ ਹਰਵਿੰਦਰ ਸਿੰਘ ਸਵੀਟੀ, ਕਿਸਾਨ ਆਗੂ ਮਹਿੰਦਰ ਸਿੰਘ ਦਲੇਲ ਸਿੰਘ ਵਾਲਾ, ਗੁਰਦੀਪ ਸਿੰਘ ਤੇ ਜਗਰੂਪ ਸਿੰਘ ਆਦਿ ਕੁਮਾਰ ਨੇ ਕਿਹਾ ਕਿ ਪੁਲੀਸ ਹੁਣ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਦੋਂ ਕਿ ਸਹੁਰੇ ਪਰਿਵਾਰ ਦੇ ਅੱਠ ਮੈਂਬਰਾਂ ਵਿਰੁੱਧ ਥਾਣਾ ਸਿਟੀ-2 ਮਾਨਸਾ ਵਿੱਚ ਮਾਮਲਾ ਦਰਜ ਹੈ। ਪੀੜਤ ਪਰਿਵਾਰ ਮਾਨਸਾ ਦੇ ਐੱਸ ਐੱਸ ਪੀ ਭਾਗੀਰਥ ਸਿੰਘ ਮੀਨਾ ਨੂੰ ਮਿਲਿਆ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਮੰਗ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਛੇਤੀ ਹੀ ਕਸੂਰਵਾਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

Advertisement
Advertisement
Show comments