ਬਠਿੰਡਾ ਤੇ ਗਿੱਦੜਬਾਹਾ ’ਚ ਫਰਜ਼ੀ ਬ੍ਰਾਂਡ ਬੂਟਾਂ ਦੇ ਧੰਦੇ ਦਾ ਪਰਦਾਫਾਸ਼
ਬਠਿੰਡਾ ਵਿੱਚ ਸਥਾਨਕ ਪ੍ਰਸ਼ਾਸਨ ਤੇ ਪੁਲੀਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਐਸੀ ਦੁਕਾਨ 'ਤੇ ਰੇਡ ਮਾਰੀ, ਜਿੱਥੇ Nike, Reebok, adidas, Skechers ਸਮੇਤ ਹੋਰ ਮਸ਼ਹੂਰ ਬ੍ਰਾਂਡਾਂ ਦੇ ਬੂਟਾਂ ਦੀਆਂ ਫਰਜ਼ੀ ਕਾਪੀਆਂ ਵੇਚੀਆਂ ਜਾ ਰਹੀਆਂ ਸਨ। ਮੌਕੇ ’ਤੇ ਲੱਖਾਂ ਰੁਪਏ ਦੇ ਬੂਟ...
Advertisement
ਬਠਿੰਡਾ ਵਿੱਚ ਸਥਾਨਕ ਪ੍ਰਸ਼ਾਸਨ ਤੇ ਪੁਲੀਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਐਸੀ ਦੁਕਾਨ 'ਤੇ ਰੇਡ ਮਾਰੀ, ਜਿੱਥੇ Nike, Reebok, adidas, Skechers ਸਮੇਤ ਹੋਰ ਮਸ਼ਹੂਰ ਬ੍ਰਾਂਡਾਂ ਦੇ ਬੂਟਾਂ ਦੀਆਂ ਫਰਜ਼ੀ ਕਾਪੀਆਂ ਵੇਚੀਆਂ ਜਾ ਰਹੀਆਂ ਸਨ। ਮੌਕੇ ’ਤੇ ਲੱਖਾਂ ਰੁਪਏ ਦੇ ਬੂਟ ਜ਼ਬਤ ਕੀਤੇ ਗਏ ਹਨ। ਉੱਥੇ ਵੀ ਕਈ ਗੁਪਤ ਗੋਦਾਮਾਂ ਵਿੱਚ ਵੱਡੀਆਂ ਕੰਪਨੀਆਂ ਦੇ ਨਕਲੀ ਬੂਟਾਂ ਦੀ ਸਪਲਾਈ ਕੀਤੀ ਜਾ ਰਹੀ ਹੈ। ਇਹ ਬੂਟ ਸਸਤੇ ਭਾਅ ’ਤੇ ਵੇਚ ਕੇ ਗਾਹਕਾਂ ਨੂੰ ਠੱਗਿਆ ਜਾ ਰਿਹਾ ਸੀ।
ਥਾਣਾ ਕੋਤਵਾਲੀ ਦੇ ਐੱਸਐੱਚਓ ਪਰਮਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਕੇਸ ਦਰਜ ਕਰ ਲਿਆ ਗਿਆ ਅਗਲੇਰੀ ਜਾਂਚ ਜਾਰੀ ਹੈ।ਸਰੋਤਾਂ ਅਨੁਸਾਰ ਇਹ ਗੈਰਕਾਨੂੰਨੀ ਕਾਰੋਬਾਰ ਸਿਰਫ ਬਠਿੰਡਾ ਹੀ ਨਹੀਂ, ਸਗੋਂ ਗਿੱਦੜਬਾਹਾ ਖੇਤਰ ਵਿੱਚ ਵੀ ਵੱਡੇ ਪੱਧਰ ’ਤੇ ਚੱਲ ਰਿਹਾ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇਸ ਕਾਰੋਬਾਰ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
Advertisement
Advertisement