ਜੋਗਾ ’ਚ ਅੱਖਾਂ ਦਾ ਅਪਰੇਸ਼ਨ ਕੈਂਪ 30 ਨੂੰ
ਭਗਤ ਪੂਰਨ ਸਿੰਘ ਸੇਵਾ ਸੰਸਥਾ ਜੋਗਾ ਵੱਲੋਂ ਜ਼ਿਲ੍ਹਾ ਅੰਨ੍ਹਾਪਣ ਰੋਕੂ ਸੰਸਥਾ ਮਾਨਸਾ, ਨਗਰ ਪੰਚਾਇਤ ਜੋਗਾ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਗੁਰੂ ਤੇਗ ਬਹਾਦਰ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਅੱਖਾਂ ਦਾ 27ਵਾਂ ਮੁਫਤ ਜਾਂਚ ਅਤੇ ਅਪਰੇਸ਼ਨ ਲੈਂਜ਼ ਕੈਂਪ...
Advertisement
ਭਗਤ ਪੂਰਨ ਸਿੰਘ ਸੇਵਾ ਸੰਸਥਾ ਜੋਗਾ ਵੱਲੋਂ ਜ਼ਿਲ੍ਹਾ ਅੰਨ੍ਹਾਪਣ ਰੋਕੂ ਸੰਸਥਾ ਮਾਨਸਾ, ਨਗਰ ਪੰਚਾਇਤ ਜੋਗਾ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਗੁਰੂ ਤੇਗ ਬਹਾਦਰ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਅੱਖਾਂ ਦਾ 27ਵਾਂ ਮੁਫਤ ਜਾਂਚ ਅਤੇ ਅਪਰੇਸ਼ਨ ਲੈਂਜ਼ ਕੈਂਪ 30 ਨਵੰਬਰ ਜੋਗਾ ਦੇ ਸਰਕਾਰੀ ਹਸਪਤਾਲ ਵਿੱਚ ਲਗਾਇਆ ਜਾ ਰਿਹਾ ਹੈ। ਸੰਸਥਾ ਦੇ ਸੇਵਾਦਾਰਾਂ ਨੇ ਦੱਸਿਆ ਕਿ 30 ਨਵੰਬਰ ਨੂੰ ਸੀ ਐਮ ਸੀ ਲੁਧਿਆਣਾ (ਅਮਰੀਕਨ ਹਸਪਤਾਲ) ਦੇ ਡਾਕਟਰਾਂ ਦੀ ਟੀਮ ਵੱਲੋਂ ਅੱਖਾਂ ਦੀ ਜਾਂਚ ਕਰ ਕੇ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ ਅਤੇ ਪਹਿਲੀ ਦਸੰਬਰ ਨੂੰ ਲੋੜਵੰਦ ਮਰੀਜ਼ਾਂ ਦੇ ਅਪਰੇਸ਼ਨ ਅਮਰੀਕਨ ਹਸਪਤਾਲ ਲੁਧਿਆਣਾ ’ਚ ਕਰਵਾਏ ਜਾਣਗੇ।
Advertisement
Advertisement
