ਗਾਂਧੀ ਜੈਅੰਤੀ ਸਬੰਧੀ ਮਲੂਕਾ ’ਚ ਅੱਖਾਂ ਦਾ ਜਾਂਚ ਕੈਂਪ
ਭਾਜਪਾ ਵੱਲੋਂ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਨਾਏ ਜਾ ਰਹੇ ਸੇਵਾ ਪੱਖਵਾੜੇ ਅਧੀਨ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ 'ਚ ਪਿੰਡ ਮਲੂਕਾ ਵਿਖ਼ੇ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ। ਕਿਰਨ ਆਈ ਕੇਅਰ ਬਠਿੰਡਾ ਤੋਂ ਅੱਖਾਂ ਦੇ ਮਾਹਿਰ...
Advertisement
ਭਾਜਪਾ ਵੱਲੋਂ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਨਾਏ ਜਾ ਰਹੇ ਸੇਵਾ ਪੱਖਵਾੜੇ ਅਧੀਨ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ 'ਚ ਪਿੰਡ ਮਲੂਕਾ ਵਿਖ਼ੇ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ। ਕਿਰਨ ਆਈ ਕੇਅਰ ਬਠਿੰਡਾ ਤੋਂ ਅੱਖਾਂ ਦੇ ਮਾਹਿਰ ਡਾ. ਕਰਨ ਸਰਭਲ ਨੇ 100 ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ। ਦਵਾਈਆਂ ਅਤੇ ਐਨਕਾਂ ਵੀ ਦਿੱਤੀਆਂ ਗਈਆਂ। ਗੁਰਪ੍ਰੀਤ ਮਲੂਕਾ ਨੇ ਕੈਂਪ ਦੌਰਾਨ ਸਹਿਯੋਗ ਲਈ ਹਰਜਿੰਦਰ ਸਿੰਘ ਹਮੀਰਗੜ੍ਹ ਤੇ ਦਰਸ਼ਨ ਸਿੰਘ ਪ੍ਰਧਾਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ 17 ਸਤੰਬਰ ਤੋਂ ਸ਼ੁਰੂ ਕੀਤਾ ਇਹ ਸੇਵਾ ਪੱਖਵਾੜਾ 2 ਅਕਤੂਬਰ ਨੂੰ ਖ਼ਤਮ ਹੋਵੇਗਾ। ਇਸ ਮੌਕੇ ਦੁਰਗੇਸ਼ ਸ਼ਰਮਾ, ਮੇਜਰ ਬਰਾੜ, ਜਸਪ੍ਰੀਤ ਜੱਸਾ, ਮਨਦੀਪ ਸ਼ਰਮਾ ਮਲੂਕਾ, ਬੌਬੀ ਸਿੰਗਲਾ ਭਗਤਾ, ਕੇਵਲ ਭਗਤਾ, ਮੰਦਰ ਕੋਇਰ ਸਿੰਘ ਵਾਲਾ, ਬ੍ਰਿਸ਼ਪਾਲ ਮਲੂਕਾ, ਡਾ. ਸਤਿਗੁਰੂ ਮਲੂਕਾ, ਹਰਪਾਲ ਸਿੰਘ, ਬੂਟਾ ਸਿੰਘ, ਸੁਖਦੇਵ ਸਿੰਘ ਤੇ ਰਤਨ ਸ਼ਰਮਾ ਮਲੂਕਾ ਹਾਜਰ ਸਨ।
Advertisement
Advertisement