ਆਦਰਸ਼ ਸਕੂਲਾਂ ਦੇ ਕਰਮਚਾਰੀ ਤਨਖ਼ਾਹ ਤੋਂ ਵਾਂਝੇ
ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਯੋਜਨਾ ਤਹਿਤ ਪੰਜਾਬ ਅੰਦਰ ਖੁੱਲ੍ਹੇ ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਨੂੰ ਅਗਸਤ ਮਹੀਨੇ ਦੀ ਤਨਖਾਹ ਨਾ ਮਿਲਣ ਕਰਕੇ ਉਹ ਆਰਥਿਕ ਸੰਕਟ ’ਚ ਘਿਰੇ ਹੋਏ ਹਨ ਜਦੋਂਕਿ ਸਤੰਬਰ ਮਹੀਨਾ ਵੀ ਲੰਘਣ ਵਾਲਾ ਹੈ। ਆਦਰਸ਼ ਸਕੂਲ ਮੁਲਾਜ਼ਮ ਯੂਨੀਅਨ ਪੰਜਾਬ ਦੇ...
Advertisement
ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਯੋਜਨਾ ਤਹਿਤ ਪੰਜਾਬ ਅੰਦਰ ਖੁੱਲ੍ਹੇ ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਨੂੰ ਅਗਸਤ ਮਹੀਨੇ ਦੀ ਤਨਖਾਹ ਨਾ ਮਿਲਣ ਕਰਕੇ ਉਹ ਆਰਥਿਕ ਸੰਕਟ ’ਚ ਘਿਰੇ ਹੋਏ ਹਨ ਜਦੋਂਕਿ ਸਤੰਬਰ ਮਹੀਨਾ ਵੀ ਲੰਘਣ ਵਾਲਾ ਹੈ। ਆਦਰਸ਼ ਸਕੂਲ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਬੀਰ ਅਤੇ ਸੂਬਾਈ ਆਗੂ ਸੁਰਿੰਦਰਪਾਲ ਕੌਰ ਨੇ ਕਿਹਾ ਕਿ ਅਜਿਹਾ ਕੋਈ ਮਹੀਨਾ ਨਹੀਂ ਹੈ, ਜਦੋਂ ਆਦਰਸ਼ ਸਕੂਲਾਂ ਦੇ ਸਮੁੱਚੇ ਕਰਮਚਾਰੀਆਂ ਨੂੰ ਸਮੇਂ-ਸਿਰ ਤਨਖਾਹਾਂ ਜਾਰੀ ਹੋਈਆਂ ਹੋਣ। ਉਨ੍ਹਾਂ ਕਿਹਾ ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਨੂੰ ਤਨਖਾਹਾਂ ਸਿੱਖਿਆ ਵਿਕਾਸ ਬੋਰਡ ਪੰਜਾਬ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਹਨ, ਜਿਸ ਨੇ ਅਜੇ ਤੱਕ ਅਗਸਤ ਮਹੀਨੇ ਦੀ ਤਨਖਾਹ ਵੀ ਜਾਰੀ ਨਹੀਂ ਕੀਤੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਨੂੰ ਸਮੇਂ-ਸਿਰ ਤਨਖਾਹਾਂ ਦੇਣ ਦਾ ਸਰਕਾਰ ਉਚੇਚਾ ਪ੍ਰਬੰਧ ਕਰੇ ਤਾਂ ਜੋ ਕਰਮਚਾਰੀ ਨਿਸ਼ਚਿਤ ਹੋਕੇ ਸੇਵਾਵਾਂ ਨਿਭਾ ਸਕਣ।
Advertisement
Advertisement