33 ਪ੍ਰਮੁੱਖ ਰੇਲਵੇ ਸਟੇਸ਼ਨਾਂ ’ਤੇ ਇਲੈਕਟ੍ਰਾਨਿਕ ਇੰਟਰਲੌਕਿੰਗ ਪ੍ਰਣਾਲੀ ਸ਼ੁਰੂ
ਫਿਰੋਜ਼ਪੁਰ ਮੰਡਲ ਦੇ ਤਕਰੀਬਨ 33 ਪ੍ਰਮੁੱਖ ਰੇਲਵੇ ਸਟੇਸ਼ਨਾਂ ’ਤੇ ਪੁਰਾਣੀ ਅਤੇ ਰਵਾਇਤੀ ਮਕੈਨੀਕਲ ਇੰਟਰਲੌਕਿੰਗ ਪ੍ਰਣਾਲੀ ਨੂੰ ਨਵੀਨਤਮ ਇਲੈਕਟਰਾਨਿਕ ਇੰਟਰਲੌਕਿੰਗ ਪ੍ਰਣਾਲੀ ਵਿਚ ਬਦਲ ਦਿੱਤਾ ਗਿਆ ਹੈ। ਮੰਡਲ ਰੇਲ ਪ੍ਰਬੰਧਕ ਫਿਰੋਜ਼ਪੁਰ ਸੰਜੇ ਸਾਹੂ ਨੇ ਦੱਸਿਆ ਕਿ ਜਿਸ ਤਰ੍ਹਾਂ ਪਹਿਲਾਂ ਇੱਕ ਮੁਲਾਜ਼ਮ ਵੱਲੋਂ...
Advertisement
ਫਿਰੋਜ਼ਪੁਰ ਮੰਡਲ ਦੇ ਤਕਰੀਬਨ 33 ਪ੍ਰਮੁੱਖ ਰੇਲਵੇ ਸਟੇਸ਼ਨਾਂ ’ਤੇ ਪੁਰਾਣੀ ਅਤੇ ਰਵਾਇਤੀ ਮਕੈਨੀਕਲ ਇੰਟਰਲੌਕਿੰਗ ਪ੍ਰਣਾਲੀ ਨੂੰ ਨਵੀਨਤਮ ਇਲੈਕਟਰਾਨਿਕ ਇੰਟਰਲੌਕਿੰਗ ਪ੍ਰਣਾਲੀ ਵਿਚ ਬਦਲ ਦਿੱਤਾ ਗਿਆ ਹੈ। ਮੰਡਲ ਰੇਲ ਪ੍ਰਬੰਧਕ ਫਿਰੋਜ਼ਪੁਰ ਸੰਜੇ ਸਾਹੂ ਨੇ ਦੱਸਿਆ ਕਿ ਜਿਸ ਤਰ੍ਹਾਂ ਪਹਿਲਾਂ ਇੱਕ ਮੁਲਾਜ਼ਮ ਵੱਲੋਂ ਕਾਂਟਾ ਬਦਲਣਾ ਅਤੇ ਸਿਗਨਲ ਬਦਲਣ ਦੀ ਰਵਾਇਤ ਸੀ ਅਤੇ ਹੁਣ ਇਹ ਪ੍ਰਕਿਰਿਆ ਇਲੈਕਟ੍ਰਾਨਿਕ ਮਾਧਿਅਮ ਰਾਹੀਂ ਹੋਵੇਗੀ ਇਹ ਰੇਲਵੇ ਸੰਚਾਲਨ ਦੇ ਖੇਤਰ ਵਿਚ ਇਹ ਇੱਕ ਕ੍ਰਾਂਤੀਕਾਰੀ ਕਦਮ ਹੈ। ਉਨ੍ਹਾਂ ਦੱਸਿਆ ਕਿ ਇਲੈਕਟ੍ਰਾਨਿਕ ਇੰਟਰਲੌਕਿੰਗ ਪ੍ਰਣਾਲੀ ਨੂੰ ਲਾਗੂ ਕੀਤੇ ਗਏ ਮੁੱਖ ਰੇਲਵੇ ਸਟੇਸ਼ਨਾਂ ਵਿਚ ਹੁਸ਼ਿਆਰਪੁਰ, ਕਰਤਾਰਪੁਰ, ਸਾਹਨੇਵਾਲ, ਨਕੋਦਰ, ਬਟਾਲਾ, ਸ੍ਰੀ ਮੁਕਤਸਰ ਸਾਹਿਬ, ਵੇਰਕਾ, ਮੁੱਲਾਂਪੁਰ, ਪੱਟੀ, ਬੱਦੋਵਾਲ, ਗੁਰੂਹਰਸਹਾਏ, ਲੱਖੇਵਾਲੀ, ਚਹੇੜੂ ਅਤੇ ਨਸਰਾਲਾ ਆਦਿ ਸ਼ਾਮਲ ਹਨ। ਇਨ੍ਹਾਂ ਸਟੇਸ਼ਨਾਂ ’ਤੇ ਇਸ ਨਵੀਂ ਪ੍ਰਣਾਲੀ ਦੇ ਲਾਗੂ ਹੋਣ ਨਾਲ ਰੇਲ ਗੱਡੀਆਂ ਦੀ ਆਵਾਜਾਈ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਅਤ ਹੋ ਗਈ ਹੈ।
Advertisement
Advertisement