ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਿਜਲੀ ਮੁਲਾਜ਼ਮਾਂ ਨੇ ਨੋਟੀਫਿਕੇਸ਼ਨ ਕਾਪੀਆਂ ਫੂਕੀਆਂ

ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦਾ ਵਾਅਦਾ ਪੁਗਾਉਣ ਦੀ ਮੰਗ
ਬਰਨਾਲਾ ਵਿਖੇ ਪੈਨਸ਼ਨ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਦੇ ਸਮੇਂ ਬਿਜਲੀ ਮੁਲਾਜ਼ਮ।-ਫੋਟੋ: ਬੱਲੀ
Advertisement

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੱਦੇ ’ਤੇ ਸਥਾਨਕ 66ਕੇਵੀ ਗਰਿੱਡ ਵਿਖੇ ਸਾਂਝੀ ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ ਪੈਨਸ਼ਨ ਨੋਟੀਫਿਕੇਸ਼ਨ -2022 ਦੀਆਂ ਕਾਪੀਆਂ ਸਾੜ ਕੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਰੋਸ ਰੈਲੀ ਦੌਰਾਨ ਇੰਜ. ਗੁਰਲਾਭ ਸਿੰਘ ਮੌੜ, ਇੰਜ: ਰਾਜੇਸ਼ ਕੁਮਾਰ, ਇੰਜ. ਅੰਤਪਾਲ, ਹਰਬੰਸ ਸਿੰਘ ਦਿਦਾਰਗੜ੍ਹ, ਜਗਤਾਰ ਸਿੰਘ ਉੱਪਲੀ, ਗੁਰਵਿੰਦਰ ਸਿੰਘ ਤੇ ਜਸਪ੍ਰਤਾਪ ਸਿੰਘ ਨੇ ਕਿਹਾ ਕਿ ਸੂਬੇ ਦੀ ‘ਆਪ’ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦੇ ਆਪਣੇ ਚੋਣ ਵਾਅਦੇ ਨੂੰ ਸਰਕਾਰ ਦੇ ਕਰੀਬ 4 ਸਾਲ ਲੰਘਣ ਦੇ ਬਾਵਜੂਦ ਹਾਲੇ ਤੱਕ ਪੂਰਾ ਨਹੀਂ ਕੀਤਾ, ਜਿਸ ਕਾਰਨ ਸਮੂਹ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਾਂ’ਚ ਸਰਕਾਰ ਵਿਰੁੱਧ ਰੋਸ ਹੈ। ਆਗੂਆਂ ਕਿਹਾ ਕਿ ਸਰਕਾਰ ਨੇ ਜੇਕਰ ਸਮਾਂ ਰਹਿੰਦੇ ਉਕਤ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਮੁਲਾਜ਼ਮ ਤਿੱਖੇ ਸੰਘਰਸ਼ ਵਿੱਢਣਗੇ। ਬੁਲਾਰਿਆਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਫੌਰੀ ਬਹਾਲ ਕੀਤੀ ਜਾਵੇ। ਅਖ਼ੀਰ ਵਿੱਚ ਨੋਟੀਫਿਕੇਸ਼ਨ -2022 ਦੀਆਂ ਕਾਪੀਆਂ ਸਾੜਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਗੁਰਪ੍ਰੀਤ ਸਿੰਘ, ਗਗਨਦੀਪ, ਰਾਜਵਿੰਦਰ ਸਿੰਘ, ਸੁਮੀਤ ਗੋਇਲ, ਕਮਲਜੀਤ ਸਿੰਘ ਜਲੂਰ, ਸਤਿੰਦਰਪਾਲ ਸਿੰਘ, ਪੰਕਜ ਕੁਮਾਰ ਆਦਿ ਆਗੂ ਵੀ ਹਾਜ਼ਰ ਸਨ।

Advertisement

Advertisement
Show comments