ਬਿਜਲੀ ਕਾਮਿਆਂ ਨੇ ਕੇਂਦਰੀ ਕਿਰਤ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ
ਬਿਜਲੀ ਸੋਧ ਬਿਲ-2025 ਖ਼ਿਲਾਫ਼ ਪੰਜਾਬ ਸਰਕਾਰ ਦੀ ਸਾਜ਼ਿਸ਼ੀ ਚੁੱਪ ਖ਼ਤਰਨਾਕ: ਗੁਰਲਾਭ ਸਿੰਘ
Advertisement
ਪਾਵਰਕੌਮ ਕਾਮਿਆਂ ਦੀਆਂ ਸਮੂਹ ਜਥੇਬੰਦੀਆਂ ਨੇ ਇਕੱਠੇ ਹੋ ਕੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ 4 ਕਿਰਤ ਕਾਨੂੰਨਾਂ ਦੀਆਂ ਕਾਪੀਆਂ ਸਾੜਕੇ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ। ਸਥਾਨਕ ਧਨੌਲਾ ਰੋਡ ਸਥਿਤ ਬਿਜਲੀ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਇੰਜ: ਗੁਰਲਾਭ ਸਿੰਘ, ਇੰਜ: ਰਜੇਸ਼ ਕੁਮਾਰ ਬੰਟੀ, ਕੁਲਵਿੰਦਰ ਸਿੰਘ, ਸੁਖਜੰਟ ਸਿੰਘ, ਪ੍ਰਗਟ ਸਿੰਘ ਕੋਟਦੁੱਨਾ, ਬਲਵੰਤ ਸਿੰਘ ਬਰਨਾਲਾ ਤੇ ਰਜਿੰਦਰ ਪਾਲ ਸਿੰਘ ਮਿੰਟੂ ਆਦਿ ਨੇ ਕੇ ਕਿਹਾ ਕਿ ਇਹ ਕਿਰਤ ਕਾਨੂੰਨ ਕਾਮਿਆਂ ਦੇ ਹਿੱਤਾਂ ਲਈ ਨਹੀਂ ਸਗੋਂ ਕੇਂਦਰ ਸਰਕਾਰ ਵੱਲੋਂ ਦੇਸ਼-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ/ਮੁਨਾਫ਼ਿਆਂ ਲਈ ਲਾਗੂ ਕੀਤੇ ਹਨ।
ਉਨ੍ਹਾਂ ਕਿਹਾ ਕਿ ਹੁਣ ਕਾਰਪੋਰੇਟ ਘਰਾਣਿਆਂ ਕੋਲ ਹਾਇਰ ਐਂਡ ਫਾਇਰ ( ਰੱਖੋ ਅਤੇ ਕੱਢੋ) ਦੀ ਨੀਤੀ ਲਾਗੂ ਕਰਨ ਲਈ ਰਾਹ ਪੱਧਰਾ ਹੋ ਗਿਆ ਹੈ। ਪਹਿਲਾਂ 100 ਕਾਮਿਆਂ ਦੀ ਥਾਂ ਹੁਣ 300 ਕਾਮਿਆਂ ਦੇ ਕੰਮ ਕਰਨ ਵਾਲੀ ਥਾਂ ਉੱਪਰ ਵੀ ਕੋਈ ਕਿਰਤ ਕਾਨੂੰਨ ਲਾਗੂ ਨਹੀਂ ਹੋਵੇਗੀ। ਪੱਕੀ ਨੌਕਰੀ ਦੀ ਥਾਂ ਫੈਕਟਰੀ ਮਾਲਕ ਦੀ ਰਜ਼ਾ ਅਨੁਸਾਰ ਮਿੱਥੇ ਸਮੇਂ ਲਈ ਨੌਕਰੀ ਦਾ ਨਵਾਂ ਚਲਣ ਸ਼ੁਰੂ ਕਰ ਦਿੱਤਾ ਹੈ।
Advertisement
