ਜਸਪਾਲ ਸਿੱਧੂ ਦੇ ਹੱਕ ’ਚ ਚੋਣ ਰੈਲੀਆਂ
ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਜ਼ੋਨ ਬੁਰਜ਼ ਗਿੱਲ ਤੋਂ ਅਕਾਲੀ ਦਲ ਦੇ ਜਿਲ੍ਹਾ ਪਰਿਸ਼ਦ ਉਮੀਦਵਾਰ ਡਾ. ਜਸਪਾਲ ਸਿੰਘ ਸਿੱਧੂ (ਦਿਆਲਪੁਰਾ ਮਿਰਜ਼ਾ) ਦੇ ਹੱਕ ਵਿੱਚ ਦਿਆਲਪੁਰਾ ਮਿਰਜ਼ਾ, ਸੇਲਬਰਾਹ, ਸਿਧਾਣਾ, ਹਰਨਾਮ ਸਿੰਘ ਵਾਲਾ, ਕਾਲੋਕੇ, ਬੁਰਜ਼ ਗਿੱਲ, ਗੁੰਮਟੀ ਵਿਖੇ ਭਰਵੀਆਂ ਚੋਣ ਰੈਲੀਆਂ...
Advertisement
ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਜ਼ੋਨ ਬੁਰਜ਼ ਗਿੱਲ ਤੋਂ ਅਕਾਲੀ ਦਲ ਦੇ ਜਿਲ੍ਹਾ ਪਰਿਸ਼ਦ ਉਮੀਦਵਾਰ ਡਾ. ਜਸਪਾਲ ਸਿੰਘ ਸਿੱਧੂ (ਦਿਆਲਪੁਰਾ ਮਿਰਜ਼ਾ) ਦੇ ਹੱਕ ਵਿੱਚ ਦਿਆਲਪੁਰਾ ਮਿਰਜ਼ਾ, ਸੇਲਬਰਾਹ, ਸਿਧਾਣਾ, ਹਰਨਾਮ ਸਿੰਘ ਵਾਲਾ, ਕਾਲੋਕੇ, ਬੁਰਜ਼ ਗਿੱਲ, ਗੁੰਮਟੀ ਵਿਖੇ ਭਰਵੀਆਂ ਚੋਣ ਰੈਲੀਆਂ ਕੀਤੀਆਂ ਗਈਆਂ। ਮਲੂਕਾ ਨੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਾ. ਜਸਪਾਲ ਸਿੰਘ ਸਿੱਧੂ ਵਰਗੇ ਪੜ੍ਹੇ ਲਿਖੇ ਅਤੇ ਇਮਾਨਦਾਰ ਉਮੀਦਵਾਰਾਂ ਨੂੰ ਵੱਡੇ ਫਰਕ ਨਾਲ ਜਿਤਾਉਣਾ ਅਤਿ ਜ਼ਰੂਰੀ ਹੈ। ਇਸ ਮੌਕੇ ਹਰਿੰਦਰ ਹਿੰਦਾ, ਨਿਰਮਲ ਸਿੰਘ ਮਹਿਰਾਜ, ਗਗਨਦੀਪ ਗਰੇਵਾਲ, ਰਕੇਸ਼ ਗੋਇਲ, ਹਰਜੀਤ ਸਿੱਧੂ, ਗੁਰਪਾਲ ਭੱਟੀ ਤੇ ਹਰਿੰਦਰ ਦਿਆਲਪੁਰਾ ਮਿਰਜ਼ਾ ਹਾਜ਼ਰ ਸਨ।
Advertisement
Advertisement
