ਚੋਣ ਕਮਿਸ਼ਨ ਕੇਂਦਰ ਦੀ ਕਠਪੁਤਲੀ ਬਣਿਆ: ਫ਼ਤਹਿ ਬਾਦਲ
ਫ਼ਤਹਿ ਬਾਦਲ ਨੇ ਕਿਹਾ ਕਿ ਭਾਜਪਾ ਸੱਤਾ ’ਚ ਕਾਇਮ ਰਹਿਣ ਲਈ ਚੋਣ ਪ੍ਰਕਿਰਿਆ ’ਚ ਗੜਬੜ ਕਰਕੇ ਲੋਕਤੰਤਰ ’ਤੇ ਹਮਲਾ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਚੋਣ ਕਮਿਸ਼ਨ ਕੇਂਦਰ ਦੀ ਕਠਪੁਤਲੀ ਬਣ ਚੁੱਕਾ ਹੈ ਅਤੇ ਭਾਜਪਾ ਦੀ ਭਾਸ਼ਾ ਬੋਲ ਰਿਹਾ ਹੈ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਸਿਆਸੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਲੋਕਤੰਤਰ ਦੀ ਰਾਖੀ ਲਈ ਰਾਹੁਲ ਗਾਂਧੀ ਦੀ ਲੜਾਈ ’ਚ ਹਿੱਸਾ ਲੈਣ ਦੀ ਅਪੀਲ ਕੀਤੀ।
ਇਸ ਮੌਕੇ ਜਗਪਾਲ ਸਿੰਘ ਪਾਲਾ, ਸਰਪੰਚ ਦੀਪਾ ਸਿੰਘ, ਜਸਵੰਤ ਸਿੰਘ ਗੋਰਾ, ਸਵਰਨਜੀਤ ਸਿੰਘ, ਰਾਜਾ ਸਿੰਘ, ਮਨਜਿੰਦਰ ਸਿੰਘ ਪੰਚ, ਗੁਰਮੀਤ ਸਿੰਘ ਪੰਚ, ਰਾਜਿੰਦਰ ਸਿੰਘ ਪੰਚ, ਗੁਰਪ੍ਰੀਤ ਸਿੰਘ ਪੰਚ, ਸੁਖਰਾਜ ਸਿੰਘ, ਗੁਰਜੰਟ ਸਿੰਘ, ਨੈਬ ਮਹਿਣਾ, ਗੁਰਪ੍ਰੀਤ ਕੁਲਾਰ, ਜੋਨੀ ਮਹਿਣਾ, ਨਾਜਮ ਸਿੰਘ, ਅਰਸ਼ਜੋਤ ਸਿੰਘ, ਸੁਖਵਿੰਦਰ ਸਿੰਘ, ਯਾਦਵਿੰਦਰ ਸਿੰਘ, ਛਿੰਦਰਪਾਲ ਸਿੰਘ, ਜੱਗਾ ਸਿੰਘ ਨੰਬਰਦਾਰ ਤੇ ਨੈਬ ਬੈਨੀਵਾਲ ਵੀ ਮੌਜੂਦ ਸਨ।
ਕਈ ਪਰਿਵਾਰ ਕਾਂਗਰਸ ’ਚ ਸ਼ਾਮਲ
ਫ਼ਤਹਿ ਬਾਦਲ ਦੀ ਅਗਵਾਈ ਹੇਠ ਪਿੰਡ ਮਹਿਣਾ ਤੇ ਖਿਉਵਾਲੀ ਵਿੱਚ ਕਈ ਪਰਿਵਾਰਾਂ ਨੇ ‘ਆਪ’ ਤੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ’ਚ ਵਿਸ਼ਵਾਸ ਜਤਾਇਆ। ਇਸ ਮੌਕੇ ਸਾਹਿਬ ਰਾਮ ਵਾਸੀ ਮਹਿਣਾ ਤੋਂ ਇਲਾਵਾ ਖਿਉਵਾਲੀ ਦੇ ਮੰਦਰ ਸਿੰਘ, ਬਲਜਿੰਦਰ ਸਿੰਘ, ਪ੍ਰੇਮ ਕੁਮਾਰ, ਸਿਮਰਜੀਤ ਰਾਮ ਵਿੱਕੀ, ਸੁਰੇਸ਼ ਰਾਮ, ਗੁਰਪਾਲ ਸਿੰਘ, ਸਿਮਨਾ ਸਿੰਘ ਤੇ ਜਗਸੀਰ ਸਿੰਘ ਕਾਂਗਰਸ ’ਚ ਸ਼ਾਮਲ ਹੋਏ।