ਰਾਵਣ, ਕੁੰਭਕਰਨ ਅਤੇ ਮੇਘ ਨਾਦ ਦੇ ਪੁਤਲੇ ਤਿਆਰ
                    ਨਿਊ ਡਰਾਮਾਟ੍ਰਿਕ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਦਸਹਿਰੇ ਦਾ ਤਿਉਹਾਰ ਮਨਾਉਣ ਲਈ ਤਿਆਰੀ ਚੱਲ ਰਹੀ ਹੈ। ਬੁੱਤ ਮਾਹਰ ਹਰਭਜਨ ਸਿੰਘ ਨੇ ਰਾਵਣ, ਕੁੰਭਕਰਨ ਅਤੇ ਮੇਦ ਨਾਥ ਦੇ ਪੁਤਲੇ ਤਿਆਰ ਕਰ ਦਿੱਤੇ ਹਨ। ਕਲੱਬ ਪ੍ਰਧਾਨ ਸੁਮਨ ਬੱਲੀ, ਨਰਦੀਪ ਗਰਗ, ਸੁਰਿੰਦਰ...
                
        
        
    
                 Advertisement 
                
 
            
        ਨਿਊ ਡਰਾਮਾਟ੍ਰਿਕ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਦਸਹਿਰੇ ਦਾ ਤਿਉਹਾਰ ਮਨਾਉਣ ਲਈ ਤਿਆਰੀ ਚੱਲ ਰਹੀ ਹੈ। ਬੁੱਤ ਮਾਹਰ ਹਰਭਜਨ ਸਿੰਘ ਨੇ ਰਾਵਣ, ਕੁੰਭਕਰਨ ਅਤੇ ਮੇਦ ਨਾਥ ਦੇ ਪੁਤਲੇ ਤਿਆਰ ਕਰ ਦਿੱਤੇ ਹਨ। ਕਲੱਬ ਪ੍ਰਧਾਨ ਸੁਮਨ ਬੱਲੀ, ਨਰਦੀਪ ਗਰਗ, ਸੁਰਿੰਦਰ ਕਾਕੂ ਅਤੇ ਰਵਿੰਦਰ ਕੁਮਾਰ ਨੇ ਦੱਸਿਆ ਕਿ ਦਸਹਿਰਾ 2 ਅਕਤੂਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਮੰਡੀ ਦੇ ਖੇਡ ਗਰਾਊਂਡ ਵਿੱਚ ਮਨਾਇਆ ਜਾਵੇਗਾ ਅਤੇ ਸ਼ਹਿਰ ਵਿੱਚ ਬੈਂਡ ਬਾਜੇ ਅਤੇ ਆਤਿਸ਼ਬਾਜ਼ੀ ਨਾਲ ਸੁੰਦਰ ਝਾਕੀਆਂ ਕੱਢੀਆਂ ਜਾਣਗੀਆਂ। ਇਸ ਮੌਕੇ ਰਜੀਵ ਕਾਂਤ ਜਿੰਦਲ, ਸੰਜੀਵ ਕੁਮਾਰ, ਸੁਭਾਸ਼ ਚੰਦਰ ਛਾਬੜਾ ਅਤੇ ਸੁਰੇਸ਼ ਬੈਟਰੀ ਸਹਿਯੋਗ ਦੇ ਰਹੇ ਹਨ।
                 Advertisement 
                
 
            
        
                 Advertisement 
                
 
            
        